ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦੀ ਲਾਹੌਰ 'ਚ ਦਿਹਾਂਤ ਦੀ ਖ਼ਬਰ ਵਾਇਰਲ ਹੋਈ, ਪਰਿਵਾਰ ਅਤੇ ਸਰਕਾਰ ਵਲੋਂ ਪੁਸ਼ਟੀ ਨਹੀਂ
ਲਾਹੌਰ : ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦੀ ਲਾਹੌਰ 'ਚ ਦਿਹਾਂਤ ਦੀ ਖ਼ਬਰ ਵਾਇਰਲ ਹੋ ਰਹੀ ਹੈ। ਸ਼ੋਸ਼ਲ ਮੀਡੀਆ ਉਤੇ ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ ਕਿ ਭਾਈ ਗਜੇਂਦਰ ਸਿੰਘ ਦੀ ਲਾਹੋਰ ਦੇ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਥੇ ਇਹ ਵੀ ਦਸ ਦਈਏ ਕਿ ਹਾਲੇ ਤਕ ਕਿਸੇ ਵੀ ਅਧਿਕਾਰੀ ਜਾਂ ਭਰੋਸੇਯੋਗ ਸੋਰਸ ਨੇ ਇਸ ਗਲ ਦੀ ਪੁਸ਼ਟੀ ਨਹੀਂ ਕੀਤੀ ਕਿ ਭਾਈ ਗਜੇਂਦਰ ਸਿੰਘ ਦੀ ਮੌਤ ਹੋ ਗਈ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਖ਼ਬਰ ਸਿਰਫ਼ ਅਫ਼ਵਾਹ ਹੀ ਹੋਵੇ।
ਇਸ ਦੇ ਨਾਲ ਇਹ ਵੀ ਪਤਾ ਲੱਗਾ ਹੈ ਕਿ ਭਾਈ ਗਜੇਂਦਰ ਸਿੰਘ ਦੀ ਧੀ ਬਿਕਰਮ ਕੌਰ ਵਿਦੇਸ਼ ਤੋਂ ਆਪਣੇ ਪਿਤਾ ਕੋਲ ਪਹੁੰਚ ਚੁੱਕੀ ਹੈ । ਸੂਤਰਾਂ ਅਨੁਸਾਰ ਭਾਈ ਗਜੇਂਦਰ ਸਿੰਘ ਨੂੰ ਵੈਂਟੀਲੇਟਰ ਤੇ ਵੇਖਿਆ ਗਿਆ ਹੈ।