US Shooting: ਅਮਰੀਕਾ ਦੇ ਵਾਟਰ ਪਾਰਕ 'ਚ ਗੋਲੀਬਾਰੀ, 10 ਲੋਕ ਜ਼ਖਮੀ
ਅਮਰੀਕਾ, 16 ਜੂਨ 2024- ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਤੋਂ ਬਾਅਦ ਇਕ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਅਮਰੀਕੀ ਸ਼ਹਿਰ ਡੇਟਰਾਇਟ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੇਟਰਾਇਟ ਦੇ ਵਾਟਰ ਪਾਰਕ 'ਚ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ।
ਇਹ ਘਟਨਾ ਕੱਲ੍ਹ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਗੋਲੀ ਚਲਾਉਣ ਵਾਲਾ ਵਿਅਕਤੀ ਫਰਾਰ ਹੈ। ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਹੈ ਕਿ ਹਮਲਾਵਰ ਦੀ ਬੰਦੂਕ ਨੇੜਲੇ ਘਰ ਵਿਚੋਂ ਮਿਲੀ ਹੈ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਉਹ ਵੀ ਘਰ ਵਿਚ ਲੁਕਿਆ ਹੋਇਆ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਬਰੁਕਲੈਂਡਸ ਪਲਾਜ਼ਾ ਦੇ ਸਾਹਮਣੇ ਸ਼ਾਮ 5 ਵਜੇ ਦੇ ਕਰੀਬ ਇੱਕ ਵਿਅਕਤੀ ਆਪਣੀ ਕਾਰ ਤੋਂ ਬਾਹਰ ਨਿਕਲਿਆ ਅਤੇ 9 ਐਮਐਮ ਦੀ ਸੈਮੀ ਆਟੋਮੈਟਿਕ ਤੋਂ ਕਰੀਬ 30 ਗੋਲੀਆਂ ਚਲਾਈਆਂ। ਸ਼ੁਰੂਆਤੀ ਤੌਰ 'ਤੇ ਪਤਾ ਲੱਗਾ ਸੀ ਕਿ 5 ਲੋਕਾਂ ਨੂੰ ਗੋਲੀ ਲੱਗੀ ਹੈ। ਪਰ ਬਾਅਦ 'ਚ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਘਟਨਾ 'ਚ 10 ਲੋਕਾਂ ਨੂੰ ਗੋਲੀ ਲੱਗੀ ਹੈ।