ਕੈਨੇਡਾ: ਜ਼ਿਮਨੀ ਚੋਣ ’ਚ ਟਰੂਡੋ ਦੀ ਪਾਰਟੀ ਦੀ 30 ਸਾਲਾਂ ਬਾਅਦ ਕਰਾਰੀ ਹਾਰ
ਓਟਵਾ, 26 ਜੂਨ, 2024: ਕੈਨੇਡਾ ਦੇ ਇਤਿਹਾਸ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੇਂਟ ਪੋਲੋ ਸੀਟ ਦੀ ਜ਼ਿਮਨੀ ਚੋਣ ਵਿਚ ਕਨਜ਼ਰਵੇਟਿਵ ਪਾਰਟੀ ਨੇ ਚੋਣ ਜਿੱਤ ਲਈ। ਪਾਰਟੀ ਉਮੀਦਵਾਰ ਡੋਨ ਸਟੀਵਰਟ ਨੇ 500 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੀ। ਇਸ ਸੀਟ ’ਤੇ 30 ਸਾਲਾਂ ਤੋਂ ਲਿਬਰਲ ਪਾਰਟੀ ਦਾ ਕਬਜ਼ਾ ਸੀ।
ਇਹ ਹਾਰ ਟਰੂਡੋ ਲਈ ਬਹੁਤ ਵੱਡੀ ਨਮੋਸ਼ੀ ਦੱਸੀ ਜਾ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਨੇ ਇਸ ਜਿੱਤ ਨੂੰ ਕੈਨੇਡਾ ਦੇ ਲੋਕਾਂ ਦੀ ਟੈਕਸਾਂ ’ਤੇ ਕੁਹਾੜੀ, ਘਰ ਬਣਾਉਣ, ਬਜਟ ਠੀਕ ਕਰਨ ਤੇ ਅਪਰਾਧ ਨੂੰ ਨਕੇਲ ਪਾਉਣ ਲਈ ਫਤਵਾ ਕਰਾਰ ਦਿੱਤਾ ਹੈ।
ਟਰੂਡੋ ਨੇ ਵੀ ਕਿਹਾ ਹੈ ਕਿ ਉਹ ਲੋਕਾਂ ਦੀਆਂ ਚਿੰਤਾਵਾਂ ਤੇ ਨਮੋਸ਼ੀਆਂ ਨੂੰ ਸਮਝ ਰਹੇ ਹਨ।