← Go Back
ਅਮਰੀਕਾ: ਪੰਜਾਬ ਦੇ ਨੂਰਮਹਿਲ ਦੀਆਂ ਦੋ ਭੈਣਾਂ ਨੂੰ ਨਕੋਦਰ ਦੇ ਰਹਿਣ ਵਾਲੇ ਮੁੰਡੇ ਨੇ ਮਾਰੀਆਂ ਗੋਲੀਆਂ, ਇਕ ਦੀ ਮੌਤ ਨਿਊਜਰਸੀ, 15 ਜੂਨ, 2024: ਜਲੰਧਰ ਕੋਲ ਨੂਰਮਹਿਲ ਦੀਆਂ ਰਹਿਣ ਵਾਲੀਆਂ ਦੋ ਭੈਣਾਂ ’ਤੇ ਨਕੋਦਰ ਦੇ ਰਹਿਣ ਵਾਲੇ ਮੁੰਡੇ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਕ ਭੈਣ ਦੀ ਮੌਤ ਹੋ ਗਈ ਤੇ ਦੂਜੀ ਗੰਭੀਰ ਜ਼ਖ਼ਮੀ ਹੋ ਗਈ। ਪੁਲਿਸ ਨੇ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਨਕੋਦਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਵ ਕੁਝ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਅਮਰੀਕਾ ਗਿਆ ਸੀ। ਉਸ ਵੱਲੋਂ ਚਲਾਈਆਂ ਗੋਲੀਆਂ ਨਾਲ ਜਸਵੀਰ ਕੌਰ (29) ਦੀ ਮੌਤ ਹੋ ਗਈ ਜਦੋਂ ਕਿ ਉਸਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ ਜਿਸਦਾ ਇਲਾਜ ਚਲ ਰਿਹਾ ਹੈ। ਨਿਊਜਰਸੀ ਪੁਲਿਸ ਨੇ 6 ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਗੌਰਵ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਜਸਵੀਰ ਕੌਰ ਵਿਆਹੀ ਹੋਈ ਸੀ ਤੇ ਉਸਦਾ ਪਤੀ ਟਰੱਕ ਚਲਾਉਂਦਾ ਹੈ। ਉਸਦੀ 20 ਸਾਲਾ ਛੋਟੀ ਭੈਣ ਤੇ ਗੌਰਵ ਨੇ ਨਕੋਦਰ ਵਿਚ ਇਕੱਲਿਆਂ ਆਈਲੈਟਸ ਕੀਤੀ ਸੀ। ਗੌਰਵ ਦਾ ਇਕ ਛੋਟਾ ਭਰਾ ਨਕੋਦਰ ਰਹਿੰਦਾ ਹੈ ਜਦੋਂ ਕਿ ਪਿਤਾ ਅਰਬ ਦੇਸ਼ਾਂ ਵਿਚ ਕੰਮ ਕਰਦਾ ਹੈ ਤੇ ਮਾਤਾ ਹਾਊਸਵਾਈਫ ਹੈ।
Total Responses : 20171