ਫਤਹਿਗੜ ਸਾਹਿਬ, 28 ਦਸੰਬਰ, 2016 : ਸਾਹਿਬਜਾਦਿਅਾ ਦੇ ਸ਼ਹੀਦੀ ਅਸਥਾਨ ਫਤਹਿਗੜ ਸਾਹਿਬ ਤੋ ਅੱਜ ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਵੱਲੋ ਪੰਜਾਬ ਦੇ ਪਾਣੀਅਾ ਦੇ ਹੱਕ ਵਿੱਚ ੲਿੰਟਰਨੈਸ਼ਨਲ ਪੱਧਰ ਤੇ ਸ਼ੁਰੂ ਕੀਤੀ ਗੲੀ । ਮੁਹਿੰਮ ਦਾ ਸਮਰਥਨ ਕਰਦਿਅਾਂ ਕੈਂਪ ਲਗਾੲਿਅਾ ਤੇ ਸ਼ਹੀਦੀ ਜੋੜ ਮੇਲੇ ਵਿੱਚ ਪਹੁੰਚੇ ਹਜਾਰਾ ਸੰਗਤਾ ਦੇ ਕਾਫਲਿਅਾਂ ਦਸਖਤ ਕਰਵਾੲੇ ਗੲੇ। ਫੈਡਰੇਸ਼ਨ ਦੇ ਪ੍ਧਾਨ ਸ੍: ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾੲੀ ਵਿੱਚ ਸ਼ਹੀਦੀ ਮਾਰਚ ਵਿੱਚ ਚਲਦਿਅਾ ਪੰਜਾਬ ਦੇ ਪਾਣੀ - ਪੰਜਾਬ ਦਾ ਹੱਕ ਵਾਲੇ ਫਲੋਟ ਲੈ ਕੇ ਪੰਜਾਬ ਵਾਸੀਅਾ ਅਤੇ ਸਿੱਖ ਸੰਗਤਾ ਨੂੰ ਜਾਗਰੁਕ ਕੀਤਾ ਗਿਅਾ । ੲਿਸ ਮੌਕੇ ਮੀਡੀੲੇ ਨਾਲ ਗੱਲਬਾਤ ਕਰਦਿਅਾ ਸ੍: ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਰਾਜਨੀਤੀਕ ਦਲਾ ਵੱਲੋ ਪਾਣੀਅਾ ੳੁਪਰ ਸਿਰਫ ਬਿਅਾਨਬਾਜੀ ਕੀਤੀ ਜਾ ਰਹੀ ਹੈ ਜਦਕਿ ਪੰਜਾਬ ਦੇ ਪਾਣੀਅਾ ਦੀ ਰਾਖੀ ਲੲੀ ੲਿੱਕ ਜਥੇਬੰਧਕ ਸੰਘਰਸ਼ ਦੀ ਲੋੜ ਹੈ । ੳੁਨਾਂ ਕਿਹਾ ਕਿ ਪੰਜਾਬ ਦੇ ਪਾਣੀ ਦੂਜੇ ਰਾਜਾ ਨੂੰ ਦੇਣ ਵਿਰੁੱਧ ਹੁਣ ੲਿੰਟਰਨੈਸ਼ਨਲ ਪੱਧਰ ਤੇ ਸਿੱਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਵੱਲੋ ਨੀਦਰਲੈਂਡ ਵਿਖੇ ਕੋਰਟ ਹੇਗ ਵਿੱਚ ਪਟੀਸ਼ਨ ਦਰਜ ਕਰਵਾੲੀ ਜਾ ਰਹੀ ਹੈ ਜਿਸ ਦੇ ਸਮਰਥਨ ਵਿੱਚ ਲੱਖਾ ਪੰਜਾਬ ਵਾਸੀਅਾ ਵੱਲੋ ਦਸਤਖਤ ਕਰਾੲੇ ਜਾ ਰਹੇ ਹਨ । ੲਿਸ ਮੌਕੇ ਫੈਡਰੇਸ਼ਨ ਅਾਗੂ ਸ੍ : ਪ੍ਭਜੋਤ ਸਿੰਘ , ਹਰਦਿੱਤ ਸਿੰਘ,ਜਗਰੂਪ ਸਿੰਘ ਚੀਮਾ, ਜੈਮਲ ਸਿੰਘ,ਹਰਜਿੰਦਰ ਸਿੰਘ,ਲਖਵਿੰਦਰ ਸਿੰਘ,ਖੁਸ਼ਵਿੰਦਰ ਸਿੰਘ,ਸ੍: ਅਰਸ਼ਦੀਪ ਸਿੰਘ, ਸ੍: ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਅਾਲਾ,ਸ੍: ਗੁਰਪੀ੍ਤ ਸਿੰਘ ਗਿੱਲ,ਸ੍: ੲਿੰਦਰਜੀਤ ਸਿੰਘ ਰੀਠਖੇੜੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਫੈਡਰੇਸ਼ਨ ਵੱਲੋ ਕੱਲ 28 ਦਸੰਬਰ ਨੂੰ ਵੀ ਜਾਗਰੁਕ ਕੈਂਪ ਲਗਾਕੇ ਵੱਡੀ ਗਿਣਤੀ ਵਿੱਚ ਦਸਤਖਤ ਕਰਵਾੲੇ ਜਾਣਗੇ। ੲਿਹ ਮੁਹਿੰਮ ਜਨਵਰੀ ਮਹੀਨੇ ਦੌਰਾਨ ਨਿੰਰਤਰ ਜਾਰੀ ਰੱਖੀ ਜਾਵੇਗੀ ।