World Breaking : Girls School 'ਤੇ ਹੋਇਆ ਹਮਲਾ! 25 ਵਿਦਿਆਰਥਣਾਂ ਨੂੰ ਕੀਤਾ 'ਅਗਵਾ', ਪੜ੍ਹੋ...
ਬਾਬੂਸ਼ਾਹੀ ਬਿਊਰੋ
ਅਬੂਜਾ, 17 ਨਵੰਬਰ, 2025 : ਨਾਈਜੀਰੀਆ (Nigeria) ਦੇ ਕੇਬੀ ਰਾਜ 'ਚ ਐਤਵਾਰ ਦੇਰ ਰਾਤ ਇੱਕ ਬੇਹੱਦ ਚਿੰਤਾਜਨਕ ਘਟਨਾ ਵਾਪਰੀ। ਦੱਸ ਦਈਏ ਕਿ ਇੱਥੇ ਹਥਿਆਰਾਂ ਨਾਲ ਲੈਸ ਬੰਦੂਕਧਾਰੀਆਂ ਨੇ ਇੱਕ ਗਰਲਜ਼ ਬੋਰਡਿੰਗ ਸਕੂਲ 'ਤੇ ਹਮਲਾ ਕਰਕੇ 25 ਵਿਦਿਆਰਥਣਾਂ ਨੂੰ ਅਗਵਾ ਕਰ ਲਿਆ। ਦੱਸ ਦੇਈਏ ਕਿ ਇਹ ਹਮਲਾ ਡੈਂਕੋ/ਵਾਸਾਗੂ ਖੇਤਰ ਦੇ ਮਾਗਾ ਸੈਕੰਡਰੀ ਸਕੂਲ 'ਤੇ ਹੋਇਆ।
ਇੱਕ ਰਿਪੋਰਟ ਮੁਤਾਬਕ, ਹਮਲਾਵਰਾਂ ਨੇ ਦੇਰ ਰਾਤ ਸਕੂਲ ਦੀ ਕੰਧ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਅਤੇ ਕੈਂਪਸ 'ਚ ਵੜਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ 'ਚ ਵਾਈਸ ਪ੍ਰਿੰਸੀਪਲ ਹਸਨ ਮਕੂਕੂ (Hassan Makuku) ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਕਰਮਚਾਰੀ ਅਲੀ ਸ਼ੇਹੂ (Ali Shehu) ਦੇ ਸੱਜੇ ਹੱਥ 'ਚ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੈ।
25 ਵਿਦਿਆਰਥਣਾਂ ਨੂੰ ਜੰਗਲਾਂ ਵੱਲ ਲੈ ਗਏ
ਕੇਬੀ ਪੁਲਿਸ (Kebbi Police) ਕਮਾਨ ਦੇ ਜਨ ਸੰਪਰਕ ਅਧਿਕਾਰੀ ਨਫੀਉ ਅਬੂਬਕਰ (Nafiu Abubakar) ਨੇ ਸੋਮਵਾਰ ਨੂੰ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਹਮਲਾਵਰ ਸਵੇਰੇ ਕਰੀਬ 4 ਵਜੇ ਸਕੂਲ ਕੈਂਪਸ 'ਚ ਦਾਖਲ ਹੋਏ।
ਪੁਲਿਸ ਦੀ ਟੈਕਟੀਕਲ ਯੂਨਿਟ (tactical unit) ਮੌਕੇ 'ਤੇ ਮੌਜੂਦ ਸੀ ਅਤੇ ਉਨ੍ਹਾਂ ਨੇ ਹਮਲਾਵਰਾਂ ਦਾ ਮੁਕਾਬਲਾ ਕੀਤਾ, ਪਰ ਉਦੋਂ ਤੱਕ ਡਾਕੂ ਹੋਸਟਲਾਂ 'ਚ ਪਹੁੰਚ ਚੁੱਕੇ ਸਨ। ਅਬੂਬਕਰ ਨੇ ਦੱਸਿਆ ਕਿ ਸ਼ੱਕੀ ਡਾਕੂ 25 ਵਿਦਿਆਰਥਣਾਂ ਨੂੰ ਚੁੱਕ ਕੇ ਜੰਗਲਾਂ ਵੱਲ ਭੱਜ ਨਿਕਲੇ ਹਨ ਅਤੇ ਉਨ੍ਹਾਂ ਦਾ ਟਿਕਾਣਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਤਲਾਸ਼ੀ ਮੁਹਿੰਮ ਜਾਰੀ, ਰਾਜਪਾਲ ਰੱਖ ਰਹੇ ਨਜ਼ਰ
ਪੁਲਿਸ ਅਤੇ ਫੌਜੀ ਬਲਾਂ ਦੀਆਂ ਸੰਯੁਕਤ ਟੀਮਾਂ ਨੂੰ ਤੁਰੰਤ ਖੇਤਰ 'ਚ ਭੇਜ ਦਿੱਤਾ ਗਿਆ ਹੈ ਅਤੇ ਜੰਗਲਾਂ, ਪਹਾੜੀ ਇਲਾਕਿਆਂ ਅਤੇ ਸੰਭਾਵਿਤ ਭੱਜਣ ਦੇ ਰਸਤਿਆਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਜਾ ਰਹੀ ਹੈ। ਰਾਜਪਾਲ ਦੇ ਮੁੱਖ ਪ੍ਰੈਸ ਸਕੱਤਰ ਅਹਿਮਦ ਇਦਰੀਸ (Ahmed Idris) ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਪੂਰੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।
ਫਿਰੌਤੀ (Ransom) ਲਈ ਹੁੰਦੇ ਹਨ ਹਮਲੇ
ਨਾਈਜੀਰੀਆ (Nigeria) ਦੇ ਉੱਤਰੀ ਅਤੇ ਉੱਤਰ-ਪੱਛਮੀ ਖੇਤਰਾਂ 'ਚ ਸਕੂਲਾਂ 'ਤੇ ਅਜਿਹੇ ਹਮਲੇ ਪਿਛਲੇ ਕੁਝ ਸਾਲਾਂ 'ਚ ਵਧੇ ਹਨ, ਜਿੱਥੇ ਡਾਕੂ ਗਿਰੋਹ ਫਿਰੌਤੀ ਲਈ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਘਟਨਾ ਵੀ ਉਸੇ ਪੈਟਰਨ ਵੱਲ ਸੰਕੇਤ ਕਰਦੀ ਹੈ।