ਅਨਮੋਲ ਮੁਸਕਾਨ ਚੈਰੀਟੇਬਲ ਟਰਸਟ ਵੱਲੋਂ ਪਿੰਡ ਘੜੂੰਆਂ ਦੇ ਬਾਰਸ਼ ਪੀੜਤ ਪਰਿਵਾਰ ਦੇ ਘਰ ਦੀ ਮੁੜ ਉਸਾਰੀ ਸ਼ੁਰੂ: ਅਮਰਜੀਤ ਕੌਰ
Mohali, 19 ਸਤੰਬਰ,2025 ਅਨਮੋਲ ਮੁਸਕਾਨ ਕਾਨਤਾ ਪਤਨੀ ਦੀਪਸਿੰਘ ਸਿੰਘ ਟਰਸਟ ਚੇਅਰਪਰਸਨ ਸ੍ਰੀਮਤੀ ਅਮਰਜੀਤ ਕੌਰ ਨੇ ਇਥੇ ਦਸਿਆ ਹੈ ਕਿ ਹਾਲ ਹੀ ਵਿੱਚ ਆਈਆਂ ਬਾਰਸ਼ਾਂ ਨਾਲ ਮੌਹਾਲੀ ਜ਼ਿਲੇ ਅਧੀਨ ਪਿੰਡ ਘੜੂੰਆਂ ਵਿੱਚ ਸ੍ਰੀਮਤੀ ਮਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਪੁਤਰ ਮਨਜੀਤ ਕੌਰ ਦੇ ਘਰ ਨੂੰ ਬਹੁਤ ਭਾਰੀ ਨੁਕਸਾਨ ਹੋਇਆ,ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਦੋ ਕਮਰਿਆਂ ਨੂੰ ਭਾਰੀ ਨੁਕਸਾਨ ਹੋਇਆ।
ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕਿ ਅਨਮੋਲ ਮੁਸਕਾਨ ਕਾਨਤਾ ਪਤਨੀ ਦੀਪਸਿੰਘ ਚੈਰੀਟੇਬਲ ਟਰੱਸਟ ਵੱਲੋਂ ਉਨ੍ਹਾਂ ਦੇ ਘਰ ਦੇ ਦੋ ਕਮਰਿਆਂ ਦੀ ਪੂਰੀ ਉਸਾਰੀ ਦੀ ਜ਼ਿਮੇਵਾਰੀ ਲਈ ਗਈ ਹੈ,ਇਸੇ ਲੜੀ ਵਿੱਚ ਉਨ੍ਹਾਂ ਦੇ ਟਰਸਟ ਵੱਲੋਂ ਦੋ ਕਮਰਿਆਂ ਦੀ ਉਸਾਰੀ ਦਾ ਕੰਮ ਬੀਤੇ ਦਿਨ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਅਮਰਜੀਤ ਕੌਰ ਨੇ ਇਸ ਸਮਾਜਿਕ ਭਲਾਈ ਦੇ ਕਾਰਜ ਲਈ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ, ਅਤੇ ਉਨ੍ਹਾਂ ਇਹ ਵੀ ਵਚਨ ਦਿੱਤਾ ਹੈ ਕਿ ਉਨ੍ਹਾਂ ਦੀ ਟਰਸਟ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉਂਦੀ ਰਹੇਗੀ।