ਰੇਲਵੇ ਸਟੇਸ਼ਨ ਨੇੜੇ ਤੋਂ ਲਵਾਰਿਸ ਬੱਚਾ ਮਿਲਿਆ
ਰੂਪਨਗਰ, 19 ਸਤੰਬਰ: ਰੇਲਵੇ ਲਾਈਨ ਨੇੜੇ ਰੇਲਵੇ ਸਟੇਸ਼ਨ ਮੋਰਿੰਡਾ, ਜ਼ਿਲ੍ਹਾ ਰੂਪਨਗਰ ਤੋਂ ਪੁਲਿਸ ਨੂੰ ਇਕ ਬੱਚਾ ਮਿਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਲਵਾਰਿਸ ਬੱਚਾ, ਜੋ ਕਿ ਆਪਣਾ ਨਾਮ ਰਵੀ, ਪਿਤਾ ਦਾ ਨਾਮ ਸ੍ਰੀ ਨਕੁਲ, ਮਾਤਾ ਦਾ ਨਾਮ ਸ੍ਰੀਮਤੀ ਸੋਨੀ ਦੇਵੀ ਅਤੇ ਭੈਣ ਦਾ ਨਾਮ ਪਰੀ ਦੱਸ ਰਿਹਾ ਹੈ, ਜਿਸ ਦਾ ਰੰਗ ਸਾਵਲਾ ਅਤੇ ਉਮਰ ਲਗਭਗ 5 ਸਾਲ ਹੈ, 19 ਸਤੰਬਰ 2025 ਨੂੰ ਰੇਲਵੇ ਲਾਈਨ ਨੇੜੇ ਰੇਲਵੇ ਸਟੇਸ਼ਨ ਮੋਰਿੰਡਾ, ਜ਼ਿਲ੍ਹਾ ਰੂਪਨਗਰ ਤੋਂ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਰੂਪਨਗਰ ਦੇ ਹੁਕਮਾਂ ਅਨੁਸਾਰ ਹੈਵਨਲੀ ਐਂਜਲਜ਼ ਚਿਲਡਰਨ ਹੋਮ, ਦੋਰਾਹਾ ਵਿਖੇ ਸ਼ੈਲਟਰ ਕੀਤਾ ਗਿਆ ਹੈ। ਇਸ ਸੰਬੰਧੀ ਰੋਜ਼ਨਾਮਚਾ ਨੰਬਰ 005 ਮਿਤੀ 19.09.2025 ਅਸਾਲਟ ਪੋਸਟ, ਨਿਊ ਮੋਰਿੰਡਾ, ਜ਼ਿਲ੍ਹਾ ਰੂਪਨਗਰ ਵਿੱਚ ਦਰਜ ਹੈ।
ਜੇਕਰ ਇਸ ਬੱਚੇ ਬਾਰੇ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਤੁਰੰਤ 01881-222299, 9779772374, 9417403162, 7888924850 ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਤਾਂ ਬੱਚੇ ਨੂੰ ਅਡਾਪਸ਼ਨ ਲਈ ਭੇਜ ਦਿੱਤਾ ਜਾਵੇਗਾ।