ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਦੇ ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ
ਰਾਮ ਲਕਸ਼ਮਣ ਵਾਂਗ ਭਰਾਵਾਂ ਦੀ ਇਹ ਜੋੜੀ ਕਰਦੀ ਹੈਂ ਗਰੀਬਾਂ ਦੀ ਮਦਦ . ਜਗਤਾਰ ਸਿੰਘ ਸੰਧੂ
ਅਸ਼ੋਕ ਵਰਮਾ
ਸੰਗਰੂਰ, 7 ਮਈ 2026: ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਵਿਖੇ ਅੱਜ ਸਕੂਲੀ ਬੱਚਿਆਂ ਨੂੰ 350 ਦੇ ਕਰੀਬ ਵਰਦੀਆਂ (ਹਾਊਸ ਡਰੈਸ) ਵੰਡੀਆਂ ਗਈਆਂ। ਸਕੂਲ ਦੇ ਬੱਚਿਆਂ ਨੂੰ ਇਹ ਵਰਦੀਆਂ ਸਮਾਜ ਸੇਵੀ ਹਰਿੰਦਰ ਇੰਸਾਂ ਅਤੇ ਰਘੁਵਿੰਦਰ ਇੰਸਾਂ ਵਾਸੀ ਮੰਗਵਾਲ ਵੱਲੋਂ ਵੰਡੀਆਂ ਗਈਆਂ। ਇਸ ਮੌਕੇ ਤੇ ਸਕੂਲ ਦੇ ਸਟਾਫ ਵੱਲੋਂ ਇਕ ਸਨਮਾਨ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਹਰਿੰਦਰ ਇੰਸਾਂ ਤੇ ਰਘਵਿੰਦਰ ਇੰਸਾਂ ਅਤੇ ਦੀਪਿੰਦਰ ਉਰਫ ਨੋਨੂੰ ਅਤੇ ਡੇਰ ਸੰਗਰੂਰ ਦੇ ਸੁਖਵਿੰਦਰ ਬਬਲਾ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਹੈਡਮਾਸਟਰ ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਕੂਲ ਦੇ ਸਾਰੇ ਬੱਚਿਆਂ ਨੂੰ ਕਰੀਬ 350 ਹਾਊਸ ਡਰੈਸ (ਵਰਦੀਆਂ) ਜੋ ਕਿ ਹਰਿੰਦਰ ਸ਼ਰਮਾ ਅਤੇ ਰਘਵਿੰਦਰ ਸ਼ਰਮਾ ਦੀਪਿੰਦਰ ਉਰਫ ਨੋਨੂੰ ਦੇ ਪਰਿਵਾਰ ਵੱਲੋਂ ਵੰਡੀਆਂ ਗਈਆਂ ਹਨ।
ਇਹ ਸਮਾਜ ਸੇਵਾ ਦੇ ਤੌਰ 'ਤੇ ਸਮੇਂ ਸਮੇਂ ਸਿਰ ਸਕੂਲ ਦੇ ਵਿਦਿਆਰਥੀਆਂ ਲਈ ਅਤੇ ਸਕੂਲ ਦੀ ਬਿਲਡਿੰਗ ਲਈ ਕੁੱਝ ਨਾ ਕੁੱਝ ਸੇਵਾ ਕਰਦੇ ਰਹਿੰਦੇ ਹਨ। ਅੱਜ ਜੋ ਹਾਊਸ ਡਰੈਸ ਵੰਡੀਆਂ ਜਾ ਰਹੀਆਂ ਹਨ ਇਹ ਹਫਤੇ ਵਿੱਚ ਦੋ ਵਾਰ ਬੁੱਧਵਾਰ ਅਤੇ ਸ਼ਨੀਵਾਰ ਪ੍ਰਾਈਵੇਟ ਸਕੂਲਾਂ ਵਾਂਗ ਪਹਿਨ ਕੇ ਆ ਸਕਣਗੇ। ਉਹਨਾਂ ਕਿਹਾ ਕਿ ਇਹ ਦੋਵੇਂ ਭਰਾਵਾਂ ਦੀ ਜੋੜੀ ਰਾਮ ਅਤੇ ਲਛਮਣ ਦੀ ਜੋੜੀ ਵਾਂਗ ਹੈ ਇਹਨਾਂ ਦਾ ਪਿਆਰ ਆ ਤੇ ਪੋਜੀਟਿਵ ਸੋਚ ਕਰਕੇ ਹੀ ਇਹ ਸਮਾਜ ਸੇਵਾ ਕਰ ਰਹੇ ਹਨ ਅਸੀਂ ਇਸ ਦੇ ਲਈ ਇਸ ਸਮਾਜ ਸੇਵੀ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਉਨਾਂ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਵੀ ਤਰਾਂ ਦੀ ਮੱਦਦ ਲਈ ਇਸ ਪਰਿਵਾਰ ਵੱਲੋਂ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਂਦਾ ਹੈ। ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਹਰਿੰਦਰ ਇੰਸਾਂ ਤੇ ਰਘਵਿੰਦਰ ਇੰਸਾਂ ਦੋਵੇਂ ਭਰਾ ਡੇੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਜੋ ਕਿ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਕਰਦਾ ਆ ਰਿਹਾ ਹੈ। ਉਹਨਾਂ ਇਸ ਮੌਕੇ ਸਕੂਲ ਅਤੇ ਸਟਾਫ ਵੱਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਹਰਿੰਦਰ ਇੰਸਾਂ ਨੇ ਕਿਹਾ ਕਿ ਸਾਡੇ ਪਿੰਡ ਮੰਗਵਾਲ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਹੈਡਮਾਸਟਰ ਅਤੇ ਸਟਾਫ ਬਹੁਤ ਹੀ ਮਿਹਨਤੀ ਹਨ ਕੁਝ ਸਾਲ ਪਹਿਲਾਂ ਇਸ ਸਕੂਲ ਦੀ ਬਿਲਡਿੰਗ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਪਰ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਸੰਧੂ ਅਤੇ ਸਟਾਫ ਦੀ ਮਿਹਨਤ ਸਦਕਾ ਅਜੱ ਸਕੂਲ ਦੀ ਬਿਲਡਿੰਗ ਪੂਰੀ ਸ਼ਾਨਦਾਰ ਹੈ ਅਤੇ ਬੱਚਿਆਂ ਦੀ ਸਹੂਲਤ ਦਾ ਹਰ ਤਰਾਂ ਦਾ ਪ੍ਰਬੰਧ ਅੱਜ ਸਕੂਲ ਵਿੱਚ ਕੀਤਾ ਗਿਆ। ਹਰਿੰਦਰ ਸ਼ਰਮਾ ਨੇ ਕਿਹਾ ਕਿ ਇਨਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਆਈਪੀਐਸ, ਆਈਏਐਸ ਜਾਂ ਪੀਪੀਐਸ ਅਫਸਰ ਬਣਨਾ ਹੈ ਅਤੇ ਇਹ ਬੱਚੇ ਹੀ ਸਾਡੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸਨ ਕਰਨਗੇ। ਇਸ ਮੌਕੇ ਅਮੀਤਾ ਰਾਣੀ, ਸਿਮਰਨਜੀਤ ਕੌਰ, ਗੁਰਮੀਤ ਕੌਰ,ਹਰਦੀਪ ਕੌਰ, ਸੁਪਿੰਦਰ ਕੌਰ, ਈਸ਼ਾ ਸਰਮਾ,ਦੀਪਿਕਾ ਗਰੋਵਰ, ਬੰਪਰਜੋਤ ਸਿੰਘ, ਪ੍ਰੀਤੀ, ਰਾਜਵੀਰ ਕੌਰ, ਸੰਦੀਪ ਕੌਰ, ਆਸ਼ਾ ਗੁਪਤਾ ਅਤੇ ਹੋਰ ਸਕੂਲੀ ਸਟਾਫ ਮੈਂਬਰ ਹਾਜ਼ਰ ਸਨ।