ਗਣਤੰਤਰ ਦਿਵਸ ਮੌਕੇ ਨੀਲਮ ਰਾਣੀ ਸਨਮਾਨਿਤ
ਮਨਪ੍ਰੀਤ ਸਿੰਘ
ਰੂਪਨਗਰ 27 ਜਨਵਰੀ
ਜਿੱਥੇ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਉੱਥੇ ਹੀ ਰੂਪਨਗਰ ਦੇਸ਼ ਨਹਿਰੂ ਸਟੇਡੀਅਮ ਵਿਖੇ ਜਿਲਾ ਪੱਧਰੀ ਗਣਤੰਤਰ ਦਿਵਸ ਪ੍ਰੋਗਰਾਮ ਮਨਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸੱਭਿਆਚਾਰ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਜਿੱਥੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਰੂਪਨਗਰ ਦੇ ਨੀਲਮ ਰਾਣੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਨੀਲਮ ਰਾਣੀ ਨੂੰ ਸਮਾਜ ਸੇਵਾ ਦੇ ਲਈ ਸਨਮਾਨਿਤ ਕੀਤਾ ਗਿਆ, ਗੌਰਤਲਬ ਹੈ ਕੀ 2025 ਦੇ ਵਿੱਚ ਰੂਪਨਗਰ ਦੀ ਪ੍ਰੀਤ ਕਲੋਨੀ ਦੇ ਵਿੱਚ ਮਕਾਨ ਡਿੱਗ ਗਿਆ ਸੀ ਜਿਸ ਦੀ ਖਬਰ ਮਿਲਦੇ ਹੀ ਨੀਲਮ ਰਾਣੀ ਮੌਕੇ ਤੇ ਪੁੱਜੇ ਅਤੇ ਸਾਰੇ ਪ੍ਰਸ਼ਾਸਨਿਕ ਅਮਲੇ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਅੱਜ ਜ਼ਿਲਾ ਪ੍ਰਸ਼ਾਸਨ ਵੱਲੋਂ ਨੀਲਮ ਰਾਣੀ ਦਾ ਸਨਮਾਨ ਕੀਤਾ ਗਿਆ ਹੈ।।
ਸਨਮਾਨਿਤ ਹੋਣ ਤੇ ਨੀਲਮ ਰਾਣੀ ਵੱਲੋਂ ਪੰਜਾਬ ਸਰਕਾਰ,ਮੰਤਰੀ ਸੌਂਦ,ਹਲਕਾ ਵਿਧਾਇਕ ਰੂਪਨਗਰ ਅਤੇ ਰੂਪਨਗਰ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਮਾਜ ਸੇਵਾ ਦੇ ਲਈ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮ ਲਗਾਤਾਰ ਜਾਰੀ ਰਹਿਣਗੇ।