ਡੇਰਾ ਬਾਬਾ ਨਾਨਕ ਜ਼ਿਮਨੀ ਚੋਣ: ਗੁਰਦੀਪ ਰੰਧਾਵਾ ਨੇ ਚੋਣ ਦੌਰੇ ਕੀਤੇ ਤੇਜ, ਲਗਾਤਾਰ ਕਰ ਰਹੇ ਚੋਣ ਬੈਠਕਾਂ
ਰੋਹਿਤ ਗੁਪਤਾ
ਗੁਰਦਾਸਪੁਰ 31 ਅਕਤੂਬਰ 2024 - ਜਿਮਨੀ ਚੋਣਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਚੋਣ ਅਖਾੜਾ ਲਗਾਤਾਰ ਭਖਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੇ ਚੋਣ ਬੈਠਕਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਵਿੱਚ ਪਿੰਡ ਸਰਫਕੋਟ,ਕੋਟ ,ਮੋਲਵੀ , ਪੱਬਾਰਾਲੀ ਕਲਾਂ ਅਤੇ ਪੱਬਰਾਲੀ ਖੁਰਦ ਵਿਖੇ ਬੈਠਕਾਂ ਕੀਤੀਆਂ ਅਤੇ ਆਪ ਵਰਕਰਾਂ ਨੂੰ ਲਗਾਤਾਰ ਆਮ ਵੋਟਰਾਂ ਨਾਲ ਰਾਬਤਾ ਕਾਇਮ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਗੁਰਦੀਪ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਆਪ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ ਉਥੇ ਹੀ ਮੰਡੀਆ ਵਿੱਚ ਝੋਨਾ ਨਾ ਚੁੱਕੇ ਜਾਣ ਦੀ ਸਮੱਸਿਆ ਦਾ ਪੂਰੀ ਦੀ ਪੂਰੀ ਜਿੰਮੇਦਾਰੀ ਕੇਂਦਰ ਸਰਕਾਰ ਤੇ ਸੁੱਟਦਿਆਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਦੇ ਅਨਾਜ ਨੂੰ ਹੀ ਗੁਦਾਮਾਂ ਵਿੱਚੋਂ ਨਹੀਂ ਚੁੱਕਿਆ ਗਿਆ ਤਾਂ ਜੋ ਇਹ ਸਮੱਸਿਆ ਪੈਦਾ ਹੋ ਜਾਵੇ ਅਤੇ ਨਾਲ ਹੀ ਪਹਿਲੀ ਸੀਜ਼ਨ ਵਿੱਚ ਹੀ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਕਿ ਜਾਹਰ ਤੌਰ ਤੇ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਉੱਥੇ ਹੀ ਕਾਂਗਰਸ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦੇ ਇਸ ਬਿਆਨ ਤੇ ਕਿ ਆਮ ਆਦਮੀ ਪਾਰਟੀ ਨੂੰ ਲੋਕ ਨਕਾਰ ਰਹੇ ਹਨ ਦਾ ਜਵਾਬ ਦਿੰਦਿਆ ਗੁਰਦੀਪ ਰੰਧਾਵਾ ਨੇ ਕਿਹਾ ਕਿ ਜਿਨ੍ਹਾ ਨੇ ਰਾਜਨੀਤੀ ਦੇ ਸਿਰ ਤੇ ਆਪਣੇ ਮਹਿਲ ਖੜੇ ਕੀਤੇ ਹਨ ਲੋਕ ਉਹਨਾਂ ਨੂੰ ਨਕਾਰਣਗੇ ਨਾ ਕਿ ੍ਰ ਕੰਮ ਕਰਕੇ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਨੂੰ।