ਸੁਲਤਾਨਪੁਰ ਲੋਧੀ ਵਿੱਚ ਪਟਾਕਿਆਂ ਦੀਆਂ ਨਾਜਾਇਜ਼ ਦੁਕਾਨਾਂ ਦੀ ਭਰਮਾਰ
- ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਉਡ ਰਹੀਆਂ ਧੱਜੀਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 30 ਅਕਤੂਬਰ 2024 ਸ਼ਹਿਰ ਵਿੱਚ ਪਟਾਕੇ ਵੇਚਣ ਸਬੰਧੀ ਨੇਮਾਂ ਅਤੇ ਅਦਾਲਤੀ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉੱਡ ਰਹੀਆਂ ਹਨ। ਸ਼ਹਿਰ ਵਿਚ ਕਰੀਬ 2 ਲਾਇਸੈਂਸ ਧਾਰਕ ਥੋਕ ਪਟਾਕਿਆਂ ਦੇ ਵਪਾਰੀਆਂ ਤੋਂ ਇਲਾਵਾ ਚਾਰ ਹੋਰ ਆਰਜ਼ੀ ਸਟਾਲਾਂ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ।ਉਹ ਵੀ ਸਿਰਫ ਨਿਰਧਾਰਤ ਜਗਾਂ ਉੱਤੇ ਪਰ ਇਸ ਦੇ ਬਾਵਜੂਦ ਇੱਥੇ ਸੈਂਕੜੇ ਦੁਕਾਨਾਂ ਅਤੇ ਸਟਾਲਾਂ ’ਤੇ ਪਟਾਕਿਆਂ ਦਾ ਵਪਾਰ ਹੋ ਰਿਹਾ ਹੈ। ਉਹ ਵੀ ਨਾਜਾਇਜ਼ ਥਾ ਤੇ ਕਬਜ਼ੇ ਕਰਕੇ। ਸੁਲਤਾਨਪੁਰ ਲੋਧੀ ਦੇ ਬਜ਼ਾਰਾਂ ਚੇ ਸੈਂਕੜੇ ਦੁਕਾਨਦਾਰਾਂ ਵੱਲੋਂ ਆਪਣੇ ਹੋਰ ਕਾਰੋਬਾਰ ਬੰਦ ਕਰ ਕੇ ਪਟਾਕੇ ਵੇਚੇ ਜਾ ਰਹੇ ਹਨ। ਸੁਲਤਾਨਪੁਰ ਲੋਧੀ ਚ ਪਟਾਕਿਆਂ ਦੀਆਂ ਸੈਂਕੜੇ ਦੁਕਾਨਾਂ ਤੇ ਸਟਾਲਾਂ ਲੱਗ ਚੁੱਕੀਆਂ ਹਨ। ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਇੱਕ ਚਿੱਠੀ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੂੰ ਜਾਰੀ ਕੀਤੀ ਗਈ ਹੈ । ਜਿਸ ਦੀ ਇੱਕ ਕਾਪੀ ਐੱਸ ਡੀ ਐਮ ਸੁਲਤਾਨਪੁਰ ਲੋਧੀ ਨੂੰ ਵੀ ਭੇਜੀ ਗਈ ਹੈ। ਜਿਸ ਵਿਚ ਸੁਲਤਾਨਪੁਰ ਲੋਧੀ ਬੀਡੀਪੀਓ ਦਫ਼ਤਰ ਤੋਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਨੂੰ ਜਾਂਦੀ ਸੜਕ ਦੇ ਨਜ਼ਦੀਕ ਪਾਣੀ ਵਾਲੇ ਪੰਪ ਨੰਬਰ ਇੱਕ ਦੇ ਨਾਲ ਲੱਗਦੀ ਜਗ੍ਹਾ ਤੇ ਬਿਨਾਂ ਆਗਿਆ ਜਬਰੀ ਨਜਾਇਜ਼ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਤੇ ਲੋੜੀਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਉਹਨਾਂ ਮੰਗ ਕੀਤੀ ਕਿ ਇਥੋਂ ਨਜਾਇਜ਼ ਬਣਿਆ ਪਟਾਕਿਆਂ ਦੀਆਂ ਦੁਕਾਨਾਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਥਾਣਾ ਮੁਖੀ
ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖੀ ਹਰਗੁਰਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਵਾਲੇ ਸਾਡੇ ਨਾਲ ਚੱਲਣ ਈਓ ਸਾਹਿਬ ਜਾਂ ਇੰਸਪੈਕਟਰ ਅਸੀਂ ਮੌਕੇ ਤੇ ਇਹਨਾਂ ਦੁਕਾਨਾਂ ਨੂੰ ਹਟਾ ਦੇਵਾਂਗੇ।