ਗ੍ਰਾਮ ਪੰਚਾਇਤ ਹਰਿਆਊ ਦੀ ਸਰਬਸੰਮਤੀ ਨਾਲ ਹੋਈ ਚੋਣ, ਸੁਖਬੀਰ ਸਿੰਘ ਬਣਿਆ ਸਰਪੰਚ
- ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਗ੍ਰਾਮ ਪੰਚਾਇਤ ਹਰਿਆਊ ਨੂੰ ਕੀਤਾ ਸਨਮਾਨਤ
ਕੁਲਵੰਤ ਸਿੰਘ ਬੱਬੂ
ਰਾਜਪੁਰਾ,29 ਸਤੰਬਰ 2024 - ਗ੍ਰਾਮ ਪੰਚਾਇਤ ਚੋਣਾਂ ਮੱਦੇਨਜ਼ਰ ਜਿਥੇ ਦਿਹਾਤੀ ਖੇਤਰਾਂ ਵਿਚ ਹਲਚਲ ਤੇਜ ਹੋ ਚੁੱਕੀ ਹੈ,ਉਥੇ ਇਸ ਵਾਰ ਜ਼ਿਆਦਾਤਰ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਪ੍ਰਤੀ ਸਰਬਸੰਮਤੀਆ ਦਾ ਰੁਝਾਨ ਵਧਿਆ ਹੈ।ਇਸੇ ਤਹਿਤ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਦੀ ਪ੍ਰੇਰਣਾ ਅਤੇ ਸੁਹਿਰਦ ਯਤਨਾਂ ਸਦਕਾ ਪਿੰਡ ਹਰਿਆਊ ਵਾਸੀਆਂ ਨੇ ਸਰਪੰਚ ਸਮੇਤ ਸਮੂਹ ਪੰਚਾਇਤਾਂ ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਹੈ।
ਇਸ ਦੌਰਾਨ ਪਿੰਡ ਹਰਿਆਊ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆ ਸ੍ਰ ਸੁਖਬੀਰ ਸਿੰਘ ਨੂੰ ਸਰਪੰਚ ਅਤੇ ਮੈਬਰ ਪੰਚਾਇਤ ਲਈ ਚਰਨ ਸਿੰਘ ਪੰਚ, ਹਰਭਜਨ ਸਿੰਘ ਪੰਚ, ਜਸਵਿੰਦਰ ਸਿੰਘ ਪੰਚ,ਰਾਜਵਿੰਦਰ ਕੌਰ ਪੰਚ, ਰਣਜੀਤ ਕੌਰ ਪੰਚ ਨੂੰ ਪਿੰਡ ਹਰਿਆਊ ਦੀ ਗ੍ਰਾਮ ਪੰਚਾਇਤ ਵਜੋਂ ਸਰਬਸੰਮਤੀ ਨਾਲ਼ ਚੁਣ ਲਿਆ ਹੈ।ਇਜ ਮੌਕੇ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਪਿੰਡ ਹਰਿਆਊ ਦੀ ਸਮੁੱਚੀ ਗ੍ਰਾਮ ਪੰਚਾਇਤ ਨੂੰ ਸਨਮਾਨਿਤ ਕਰਦੇ ਹੋਏ ਵਧਾਈਆ ਦਿੱਤੀਆ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸਰਬਸੰਮਤੀ ਨਾਲ ਅਤੇ ਪਾਰਟੀਬਾਜ਼ੀ ਤੋਂ ਉੱਠ ਕੇ ਚੁਣੀਆਂ ਨਵੀਆ ਗ੍ਰਾਮ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਵਾਧੂ ਗ੍ਰਾਟ ਰਾਸ਼ੀ ਦਿੱਤੀ ਜਾਵੇ ਮਗੀ।ਜਦ ਕਿ ਪਿੰਡਾ ਦੇ ਵਿਕਾਸ ਕਾਰਜ ਲਈ ਨਵੀਆਂ ਗ੍ਰਾਮ ਪੰਚਾਇਤਾਂ ਨੂੰ ਫੰਡ ਜਾਰੀ ਕਰਕੇ ਪਿੰਡਾਂ ਦੀ ਵਿਕਾਸ ਕਾਰਜਾਂ ਪੱਖੋਂ ਨੁਹਾਰ ਬਦਲੀ ਜਾਵੇਗੀ।
ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਹਲਕਾ ਰਾਜਪੁਰਾ ਦੇ ਸਮੂਹ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਪਿੰਡ ਦੀ ਭਲਾਈ ਲਈ ਕਾਰਜ ਕਰਨ ਵਾਲੇ ਇਨਸਾਨ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇ।ਤਾ ਜੋ ਪਿੰਡ ਦੇ ਵਿਕਾਸ ਕਾਰਜ ਤੇਜ ਗਤੀ ਨਾਲ ਹੋ ਸੱਕਣ।ਇਸ ਮੌਕੇ ਬਲਾਕ ਪ੍ਰਧਾਨ ਗਗਨਦੀਪ ਸਿੰਘ, ਸਚਿਨ ਮਿੱਤਲ, ਅਮਰਿੰਦਰ ਮੀਰੀ ਪੀ ਏ,ਰਾਜੇਸ਼ ਬੋਵਾ, ਦਿਲਬਾਗ ਸਿੰਘ ਸਾਬਕਾਂ ਸਰਪੰਚ,ਜੈਲ ਸਿੰਘ ਨੰਬਰਦਾਰ, ਵਰਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਸਾਬਕਾਂ ਸਰਪੰਚ, ਰਣਜੀਤ ਸਿੰਘ ਸਾਬਕਾ ਪੰਚ,ਗੁਰਚਰਨ ਸਿੰਘ ਸਾਬਕਾ ਪੰਚ,ਹਰਪ੍ਰੀਤ ਸਿੰਘ ਲਾਲੀ,ਅਮਨ ਸੈਣੀ, ਗੁਰਸ਼ਰਨ ਸਿੰਘ ਵਿੱਰਕ ਅਤੇ ਪਿੰਡ ਹਰਿਆਊ ਦੇ ਹੋਰ ਮੁੱਖ ਵਿਆਕਤੀ ਮੌਜੂਦ ਸਨ।