ਕੰਗ ਸਾਹਿਬ ਰਾਏ ਵਾਸੀਆਂ ਨੇ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਸਾਂਝੀਵਾਲਤਾ ਦਾ ਦਿੱਤਾ ਸੁਨੇਹਾ
- ਲਗਾਤਾਰ ਦੂਜੀ ਵਾਰ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ
ਪੁਨੀਤ ਅਰੋੜਾ
ਨਕੋਦਰ, 28 ਸਤੰਬਰ 2024 - ਬਲਾਕ ਨਕੋਦਰ ਅਧੀਨ ਪੈਂਦੇ ਪਿੰਡ ਕੰਗ ਸਾਹਿਬ ਰਾਏ ਵਿਖੇ ਸਮੂਹ ਨਗਰ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਤੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਪਹਿਲ ਕਦਮੀ ਕਰਦੇ ਹੋਏ ਸਰਬ ਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਹੈ। ਪਿੰਡ ਦੇ ਨੌਜਵਾਨ ਆਗੂ ਦਵਿੰਦਰ ਸਿੰਘ ਦੇ ਫਾਰਮ ਹਾਊਸ ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਨਵੀਂ ਪੰਚਾਇਤ ਦਾ ਗਠਨ ਕਰਕੇ ਮਿਸਾਲ ਕਾਇਮ ਕੀਤੀ ਹੈ। ਇੱਥੇ ਵਰਨਣ ਯੋਗ ਹੈ ਕਿ ਇਸ ਪਹਿਲ ਕਦਮੀ ਲਈ ਸਮੂਹ ਨਗਰ ਵਾਸੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪਿਛਲੀ ਵਾਰ ਵੀ ਤੇ ਇਸ ਵਾਰ ਦੂਜੀ ਵਾਰ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਹੈ।
ਇਸ ਨਵੀਂ ਗਈ ਚੁਣੀ ਗਈ ਪੰਚਾਇਤ ਵਿੱਚ ਐਸਸੀ ਸਰਪੰਚ ਵਜੋ ਕਮਲੇਸ਼ 45 ਚੁਣੀ ਗਈ ਹੈ ਜੋ ਕਿ ਪਹਿਲੀ ਵਾਰ ਸਰਪੰਚ ਬਣੀ ਹੈ । ਉਹਨਾਂ ਦੇ ਨਾਲ ਐਸਸੀ ਲੇਡੀ ਪੰਚ ਕੁਲਵਿੰਦਰ ਕੌਰ ,ਐਸਸੀ ਪੰਚ ਨਛੱਤਰ ਸਿੰਘ , ਬੀ ਸੀ ਪੰਚ ਕੁਲਦੀਪ ਸਿੰਘ , ਦੋ ਜਨਰਲ ਪੰਚ ਲੇੈਹਬਰ ਸਿੰਘ ਤੇ ਪਰਗਣ ਸਿੰਘ ਤੇ ਦੋ ਲੇਡੀ ਜਨਰਲ ਪੰਚ ਹਰਜਿੰਦਰ ਕੌਰ ਤੇ ਕੁਲਦੀਪ ਕੌਰ ਕੁੱਲ ਅੱਠ ਮੈਂਬਰੀ ਪੰਚਾਇਤ ਨੂੰ ਰਸਮੀ ਤੌਰ ਤੇ ਚੁਣ ਲਿਆ ਗਿਆ ਹੈ। ਸਾਬਕਾ ਸਰਪੰਚ ਦਲਵੀਰ ਸਿੰਘ ਨੇ ਸਮੂਹ ਨਗਰ ਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਦਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਨਵੀਂ ਪੰਚਾਇਤ ਦਾ ਗਠਨ ਹੋਇਆ ਹੈ।ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਤਹਿਤ ਕਾਗਜ਼ੀ ਕਾਰਵਾਈ ਕਰਦਿਆਂ ਕਾਗਜ਼ ਦਾਖਲ ਕਰਵਾ ਦਿੱਤੇ ਗਏ ਹਨ ਤੇ ਕਾਗਜ ਵਾਪਸ ਲੈਣ ਉਪਰੰਤ ਮੁਕੰਮਲ ਨਵੀਂ ਚੁਣੀ ਪੰਚਾਇਤ ਦਾ ਐਲਾਨ ਕੀਤਾ ਜਾਵੇਗਾ ।
ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਨਵੀਂ ਚੁਣੀ ਗਈ ਪੰਚਾਇਤ ਪਹਿਲਾਂ ਵਾਂਗ ਹੀ ਪਿੰਡ ਦਾ ਵਿਕਾਸ ਕਰਕੇ ਪਿੰਡ ਨੂੰ ਮਾਡਲ ਪਿੰਡ ਬਣਾਵੇਗੀ । ਬਲਾਕ ਨਕੋਦਰ ਦੇ ਬੀਡੀਓ ਅਬੇ ਚੰਦਰ ਨਾਲ ਇਸ ਸਬੰਧੀ ਜਦੋਂ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਸਰਬ ਸੰਮਤੀ ਨਾਲ ਚੁਣੀ ਗਈ ਨਵੀਂ ਪੰਚਾਇਤ ਸੰਬੰਧੀ ਮੈਨੂੰ ਸੂਚਨਾ ਮਿਲੀ ਹੈ ਜੋ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਉਨਾਂ ਨੇ ਬਾਕੀ ਦੇ ਪਿੰਡਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸ ਪਿੰਡ ਵਾਂਗ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਾਰਨ ਅਤੇ ਸਰਕਾਰੀ ਸਹੂਲਤਾਂ ਦਾ ਲਾਭ ਲੈਣ। ਇਸ ਮੌਕੇ ਤੇ ਦਲਬੀਰ ਸਿੰਘ, ਅਵਤਾਰ ਸਿੰਘ ਰਾਣਾ, ਗੁਰਚਰਨ ਸਿੰਘ, ਲੈਂਬਰ ਸਿੰਘ, ਸ਼ੀਤਲ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ, ਗੁਰਮੇਲ ਸਿੰਘ, ਪ੍ਰਕਾਸ਼ ਸਿੰਘ, ਸਤਪਾਲ ਪਾਲੀ, ਜਸਬੀਰ ਸਿੰਘ, ਸੁਖਦੇਵ ਸਿੰਘ , ਬਲਕਾਰ ਸਿੰਘ , ਸੋਨੀ, ਜੀਤਾ ਚੇਲਾ, ਨੋਨੀ, ਜਸਵਿੰਦਰ ਸਿੰਘ , ਗੁਰਮੁਖ ਸਿੰਘ, ਭਜਨ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਤੇ ਨਗਰ ਵਾਸੀ ਸ਼ਾਮਿਲ ਹੋਏ।