ਸਿਹਤ ਵਿਭਾਗ ਵੱਲੋਂ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ
ਰੂਪਨਗਰ, 06 ਜੁਲਾਈ 2024: ਵਿਸ਼ਵ ਜੂਨੋਸਿਸ ਦਿਵਸ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਉਨ੍ਹਾਂ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਹੈ, ਜੋ ਜਾਨਵਰਾਂ ਤੋ ਮਨੁੱਖਾਂ ਵਿੱਚ ਫੈਲ ਸਕਦੀਆਂ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਇੱਕ ਸ਼ੋਧ ਵਿੱਚ ਪਾਇਆ ਗਿਆ ਹੈ ਕਿ ਸਾਰੇ ਮੌਜੂਦਾ ਰੋਗਾਂ ਵਿੱਚ 60 ਫ਼ੀਸਦੀ ਰੋਗ ਜੂਨੋਟਿਕ ਹਨ।
ਸਿਵਲ ਸਰਜਨ ਡਾ.ਮਨੂ ਵਿਜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿ ਜ਼ੂਨੋਟਿਕ ਬਿਮਾਰੀਆਂ ਜਾਨਵਰਾਂ ਵਿੱਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿੱਚ ਫੈਲ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਰੇਬੀਜ਼, ਇਬੋਲਾ, ਸਵਾਈਨ ਫਲੂ ਦੀਆਂ ਕੁਝ ਕਿਸਮਾਂ, ਲੈਪਟੋਸਪਾਇਰੋਸਿਸ,ਸਕ੍ਰਬ ਟਾਇਫੁਸ, ਬਰੂਸੈਲੋਸਿਸ, ਐਂਥ੍ਰੈਕਸ, ਜ਼ੀਕਾ, ਰਿਕੇਟਸੀਓਸਿਸ, ਪਲੇਗ, ਸਭ ਤੋਂ ਘਾਤਕ ਜ਼ੂਨੋਟਿਕ ਬਿਮਾਰੀਆਂ ਹਨ।
ਉਹਨਾਂ ਨੇ ਦੱਸਿਆ ਕਿ ਬਲਾਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਦਿਨ ਮਨਾਇਆ ਗਿਆ। ਇਸ ਸਬੰਧੀ ਹੋਰ ਵਿਸਥਾਰ ਪੂਵਕ ਜਿਲਾ ਐਪੀਡਮੋਲੀਜਿਸਟ ਨੇ ਦੱਸਿਆ ਕਿ ਜੂਨੋਸਿਸ ਰੋਗ ਵਿੱਚ ਜਾਨਵਰ ਮਹੱਤਵਪੂਰਣ ਭੂਮਿਕਾ ਨਿਭਾਉਦੇ ਹਨ ਕਿਉਂਕਿ 75 ਪ੍ਰਤੀਸ਼ਤ ਨਵੀਂ ਜਾਂ ਉਭਰਦੀਆਂ ਹੋਈ ਬੀਮਾਰੀਆਂ ਇਨ ਹੀਂ ਤੋਂ ਪੈਦ ਹੁੰਦੀਆਂ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਅਨੁਸਾਰ,ਜੂਨੋਟਿਕ ਰੋਗ ਦੇ ਨਾਲ ਪ੍ਰਭਾਵਿਤ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਫੈਲਦਾ ਹੈ।
ਲੈਪਟੋਸਪਿਰੋਸਿਸ - ਇਹ ਬਿਮਾਰੀ ਦਾ ਬੈਕਟੀਰੀਆ ਚੂਹੇ ਦੇ ਮਲ, ਜਾਨਵਰ ਦੇ ਮੂਤਰ, ਦੂਸ਼ਿਤ ਪਾਣੀ ਯਾਂ ਮਿੱਟੀ ਦੇ ਵਿਚ ਪਾਇਆ ਜਾਂਦਾ ਹੈ। ਇਸ ਤੋਂ ਬਚਾ ਲਈ ਖੇਤਾਂ ਵਿਚ ਜਾਂ ਆਪਣੇ ਜਾਨਵਰਾਂ ਕੋਲ ਜਾਨ ਤੋਂ ਪਹਿਲਾ ਆਪਣੀ ਲਗੀ ਸਟ ਨੂੰ ਚੰਗੀ ਤਰਾਂ ਬਨ ਕੇ ਡਰੈਸਿੰਗ ਕਰੋ।
ਸਕ੍ਰਬ ਟਾਇਫੁਸ ਚਿੱਚੜ ਤੋਂ ਫੈਲਦਾ ਹੈ, ਸਕ੍ਰਬ ਟਾਇਫੁਸ ਅੱਤੇ ਲੇਪਟੋਸਪਿਰੋਸਿਸ ਜਿਆਦਾ ਤਰ ਪਹਾੜੀ ਇਲਾਕਿਆਂ ਵਿਚ ਪਾਇਆ ਜਾਂਦਾ ਹੈ। ਇਹਨਾ ਦੇ ਲੱਛਣ ਬੁਖਾਰ, ਸਿਰ ਦਰਦ, ਉਲਟੀਆ, ਟੱਟੀਆਂ, ਘਬਰਾਹਟ, ਮਾਸਪੇਸ਼ੀਆਂ ਵਿਚ ਦਰਦ, ਅਖਾ ਦਾ ਲਾਲ ਹੋਣਾ ਅਤੇ ਸਕ੍ਰਬ ਟਾਇਫੁਸ ਵਿਚ ਚਿੱਚੜ ਦੇ ਕੱਟਣ ਤੇ ਗੋਲ ਕਾਲਾ ਨਿਸ਼ਾਨ ਬਨ ਜਾਂਦਾ ਹੈ।
ਨਿਪਾਹ ਵਾਇਰਸ- ਇਹ ਵਾਇਰਸ ਸਾਲ 1998 ਤੋਂ ਬਾਅਦ ਆਇਆ ਸੀ। ਇਹ ਚਮਗਿੱਦੜਾਂ ਰਾਹੀਂ, ਸੂਰ ਰਾਹੀ ਅਤੇ ਦੂਸ਼ਿਤ ਪਾਣੀ ਜਾਂ ਫ਼ਲ ਨਾਲ ਵੀ ਫੈਲਦਾ ਹੈ। ਇਸ ਵਾਇਰਸ ਦੇ ਲਕਸ਼ਣ ਬੁਖਾਰ, ਖੰਘ, ਸਿਰਦਰਦ, ਸਾਹ ਲੈਣ ਵਿੱਚ ਤਕਲੀਫ਼ ਅਤੇ ਉਲਝਣ ਹੈ।
ਬਰਡ ਫਲੂ- ਇਸ ਵਾਇਰਸ ਨੇ ਮਨੁੱਖਾਂ ਅਤੇ ਪੰਛੀਆਂ ਨੂੰ ਸਾਲ 2004 ਵਿੱਚ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਸੀ। ਇਸਨੂੰ ਆਮ ਤੌਰ 'ਤੇ ਏਵੀਅਨ ਫਲੂ ਵੀ ਕਿਹਾ ਜਾਂਦਾ ਹੈ। ਇਸ ਵਾਇਰਸ ਕਾਰਨ ਭਾਰਤ ਵਿੱਚ ਹਰ ਸਾਲ ਲੱਖਾਂ ਪੰਛੀਆਂ ਦੀ ਮੌਤ ਹੋ ਜਾਂਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ੂਨੋਟਿਕ ਬਿਮਾਰੀਆਂ ਤੋਂ ਬਚਾਉਣ ਲਈ ਜੰਗਲੀ ਜਾਨਵਰਾਂ ਅਤੇ ਪੰਛੀਆਂ ਤੋਂ ਦੂਰੀ ਬਣਾ ਕੇ ਰੱਖੋ। ਬਿਮਾਰੀਆਂ ਦੇ ਵੈਕਟਰਾਂ ਨੂੰ ਰੋਕੋ, ਜੇਕਰ ਤੁਸੀਂ ਅਚਾਨਕ ਦੇਖਦੇ ਹੋ ਕਿ ਪੰਛੀ ਜਾਂ ਜਾਨਵਰ ਮਰ ਰਹੇ ਹਨ, ਤਾਂ ਸਿਹਤ ਵਿਭਾਗ ਨੂੰ ਸੂਚਿਤ ਕਰੋ। ਬਿਮਾਰ ਜਾਨਵਰਾਂ, ਪੰਛੀਆਂ ਅਤੇ ਇਨਸਾਨਾਂ ਤੋਂ ਦੂਰੀ ਬਣਾ ਕੇ ਰੱਖੋ।
ਇਨ੍ਹਾਂ ਤੋਂ ਬਚਾਅ ਲਈ ਸੁਰੱਖਿਆ ਗੀਅਰ (ਮਾਸਕ, ਹੈਂਡ ਸੈਨੀਟਾਈਜ਼ਰ ਆਦਿ) ਦੀ ਵਰਤੋਂ ਕਰੋ। ਜੇਕਰ ਤੁਹਾਨੂੰ ਅਚਾਨਕ ਬਿਮਾਰੀ ਦੀ ਸ਼ੁਰੂਆਤ ਨਜ਼ਰ ਆਉਂਦੀ ਹੈ, ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ। ਸਮੇਂ ਸਿਰ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਓ ਦੁੱਧ ਤੋਂ ਪੀੜਤ ਪਸ਼ੂਆਂ ਨੂੰ ਵੀ ਦੁੱਧ ਤੋਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ, ਇਸ ਲਈ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਓ।
ਇਸੇ ਤਰ੍ਹਾਂ ਮੀਟ ਖਾਂਦੇ ਸਮੇਂ ਇਸ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਜ਼ਿਆਦਾ ਦੇਰ ਤਕ ਪਕਾਓ। ਘਰਾਂ ਵਿਚ ਚੂਹੇ ਆਦਿ ਆਣ ਤੋਂ ਬਚਾ ਰੱਖੋ। ਜਾਨਵਰ ਦੇ ਕੱਟਣ ਨਾਲ ਰੇਬੀਜ਼ ਹੋਣ ਦਾ ਖ਼ਤਰਾ ਬਣ ਜਾਂਦਾ ਹੈ ਰੇਬੀਜ਼ ਇਕ ਜਾਨਲੇਵਾ ਬਿਮਾਰੀ ਹੈ ਇਸ ਲਈ ਜਾਨਵਰ ਦੇ ਕੱਟਣ ਤੇ ਸਰਕਾਰੀ ਹਸਪਤਾਲ ਵਿਖੇ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਲਗਵਾਓ।