ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਨੂੰ ਸਤਨਾਮ ਸਿੰਘ ਜਲਵਾਹਾ ਅਤੇ ਰੌਬੀ ਕੰਗ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ, 19 ਜੂਨ 2026
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਰਾਮਗੜ੍ਹ ਤੋਂ ਵੱਖ ਵੱਖ ਪਿੰਡਾਂ ਦੀ ਸੰਗਤਾਂ ਨੂੰ ਲੈਕੇ ਸ਼੍ਰੀ ਅੰਮ੍ਰਿਤਸਰ ਸਹਿਬ ਅਤੇ ਇੱਥੋਂ ਦੇ ਹੋਰ ਤੀਰਥ ਅਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ ਹੋਈ, ਜਿਸਨੂੰ ਸਤਨਾਮ ਸਿੰਘ ਜਲਵਾਹਾ ਤੀਰਥ ਯਾਤਰਾ ਯੋਜਨਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਸ਼ਹੀਦ ਭਗਤ ਸਿੰਘ ਨਗਰ,, ਅਤੇ ਰੌਬੀ ਕੰਗ ਹਲਕਾ ਇੰਚਾਰਜ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਸਰਦਾਰ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਤੀਰਥ ਯਾਤਰਾ ਵਾਸਤੇ ਬਹੁਤ ਸਾਰੀਆਂ ਬੱਸਾਂ ਰਵਾਨਾ ਕੀਤੀਆਂ ਜਾਂਦੀਆਂ ਹਨ ਜਿਸ ਤਹਿਤ ਅੱਜ ਇਹ ਬੱਸ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਤੋਂ ਬੱਸ ਰਵਾਨਾ ਹੋਈ ਹੈ ਉਹਨਾਂ ਕਿਹਾ ਕਿ ਇਸ ਯਾਤਰਾ ਨਾਲ ਬਜ਼ੁਰਗ ਮਰਦ ਔਰਤਾਂ ਨੂੰ ਆਪਣੇ ਤੀਰਥ ਸਥਾਨਾਂ ਤੇ ਨਤਮਸਤਕ ਹੋਣ ਦਾ ਮੌਕਾ ਮਿਲੇਗਾ। ਪੰਜਾਬ ਸਰਕਾਰ ਦੀ ਇਹ ਸਕੀਮ ਸਲਾਘਾਯੋਗ ਹੈ ਉਹਨਾਂ ਕਿਹਾ ਕਿ ਇਸ ਮੌਕੇ ਅੱਜ ਨਵੇਂ ਹਲਕਾ ਇੰਚਾਰਜ ਰੌਬੀ ਕੰਗ ਵੀ ਸੰਗਤਾਂ ਦੇ ਦਰਮਿਆਨ ਆਏ ਹਨ ਜਿਨ੍ਹਾਂ ਸੰਗਤਾਂ ਤੋਂ ਆਸ਼ੀਰਵਾਦ ਲਿਆ ।ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨਾਲ ਸ਼ਰਧਾਲੂਆਂ ਦੇ ਸੁਪਨੇ ਸਕਾਰ ਹੋ ਰਹੇ ਹਨ। ਪੰਜਾਬ ਸਰਕਾਰ ਦੀ ਇਹ ਯੋਜਨਾ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਉਹਨਾਂ ਨੇ ਯਾਤਰੀਆਂ ਨੂੰ ਯਾਤਰਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਉਹਨਾਂ ਕਿਹਾ ਕਿ ਇਹ ਯੋਜਨਾ ਲੋਕਾਂ ਨੂੰ ਆਪਸੀ ਭਾਈਚਾਰੇ ਏਕਤਾ ਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ।ਇਸ ਮੌਕੇ ਲੱਕੀ ਲੱਧੜ,ਵੀਨਾ ਰਾਣੀ ਸਰਪੰਚ ਪਿੰਡ ਰਾਮਗੜ੍ਹ, ਹਰਜਿੰਦਰ ਸਿੰਘ ਨੰਬਰਦਾਰ ਪਿੰਡ ਰਾਮਗੜ੍ਹ, ਦੇਸ ਰਾਜ ਬਾਲੀ ਨੰਬਰਦਾਰ ਪਿੰਡ ਮੁਬਾਰਕਪੁਰ, ਅਮ੍ਰਿਤਪਾਲ ਸਿੰਘ ਗਾਈਡ, ਕਮਲਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ, ਬਲਵੀਰ ਕੌਰ, ਬਲਜੀਤ ਕੌਰ, ਮਲਕੀਤ ਕੌਰ, ਅਮਰਜੀਤ ਕੌਰ,ਗੁਰਚਰਨ ਕੌਰ ਜੇਠੂਮਜਾਰਾ, ਮਹਿੰਦਰਪਾਲ,ਬੀਬਾ ਕੁਲਵੰਤ ਅਦਾਕਾਰਾ,ਸਵਰਨ ਕੌਰ, ਕ੍ਰਿਸ਼ਨਾ, ਆਦਿ ਹਾਜ਼ਰ ਸਨ।
- Download Babushahi App
-
-