ਇਤਿਹਾਸਿਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਨੂੰ ਜਾਂਦੇ ਰਾਹ ਤੇ ਲੱਗੀਆਂ ਸੋਲਰ ਲਾਈਟਾਂ ਚੋਰੀ
ਮੂੰਹ ਹਨੇਰੇ ਗੁਰਦੁਆਰਾ ਸਾਹਿਬ ਜਾਨ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਨੌਜਵਾਨਾਂ ਦੇ ਗਰੁੱਪ ਨੇ ਲਗਵਾਈਆਂ ਸੀ ਲਾਈਟਾਂ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਨੇੜੇ ਸਥਿਤ ਤਲਵੰਡੀ ਰੋਡ ਤੋਂ ਲੈ ਕੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ ਬਾਬਾ ਸ਼੍ਰੀ ਚੰਦ ਜੀ ਕਾ ਬਾਗ ਨਾਮਕ ਨੌਜਵਾਨਾਂ ਦੀ ਸੰਸਥਾ ਸੰਸਥਾ ਵੱਲੋਂ ਸੋਲਰ ਲਾਈਟਾਂ ਲਗਵਾਈਆਂ ਗਈਆਂ ਸਨ ਤਾਂ ਜੋ ਮੂੰਹ ਹਨੇਰੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੰਗਤ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਪਰ ਚੋਰਾਂ ਨੇ ਗੁਰੂ ਘਰ ਨੂੰ ਜਾਂਦੇ ਹੋਏ ਵੀ ਰਸਤੇ ਨੂੰ ਨਹੀਂ ਬਖਸ਼ਿਆ ਅਤੇ ਉਥੋਂ ਵੀ ਪੋਲ ਸਮੇਤ ਲਾਈਟਾਂ ਪੁੱਟ ਕੇ ਚੋਰੀ ਕਰਕੇ ਲੈ ਗਏ।
ਗਾਹਲੜੀ ਪਿੰਡ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨਾਲ ਸਬੰਧਤ ਇਤਿਹਾਸਿਕ ਗੁਰਦੁਆਰਾ ਹੋਣ ਕਾਰਨ ਇਸ ਰਸਤੇ ਤੋਂ ਸੰਗਤ ਸਵੇਰੇ 2 ਵਜੇ ਦੇ ਕਰੀਬ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਨਾਂ ਵਿੱਚ ਜ਼ਿਆਦਾਤਰ ਬਜ਼ੁਰਗ ਅਤੇ ਔਰਤਾਂ ਹੁੰਦੀਆਂ ਹਨ। ਨੌਜਵਾਨਾਂ ਦੀ ਸੰਸਥਾ ਬਾਬਾ ਸ਼੍ਰੀ ਚੰਦ ਜੀ ਕਾ ਬਾਗ ਵੱਲੋਂ ਇਸ ਰਸਤੇ ਤੇ ਕੁੱਲ 9 ਸੋਲਰ ਲਾਈਟਾਂ ਲਗਵਾਈਆਂ ਗਈਆਂ ਸਨ ਤਾਂ ਜੋ ਹਨੇਰੇ ਤੋਂ ਸੰਗਤ ਨੂੰ ਨਿਜਾਤ ਬਣ ਸਕੇ ਪਰ ਚੋਰਾਂ ਨੇ ਇਹਨਾਂ ਵਿੱਚੋਂ ਚਾਰ ਲਾਈਟਾਂ ਪੋਲ ਸਮੇਤ ਪੁੱਟ ਕੇ ਚੋਰੀ ਕਰ ਲਈਆਂ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਚੋਰ ਜਿਹੜੇ ਗੁਰੂਘਰ ਨੂੰ ਵੀ ਨਹੀਂ ਬਖਸ਼ਦੇ ਨੇ ਉਹਨਾਂ ਦੇ ਖਿਲਾਫ ਜਲਦੀ ਤੋਂ ਜਲਦੀ ਅਤੇ ਸਖਤ ਕਾਰਵਾਈ ਕੀਤੀ ਜਾਵੇ।
- Download Babushahi App
-
-