2026 ਦੀਆਂ ਨਗਰ ਨਿਗਮ ਚੋਣਾਂ ਲਈ ਕੁੱਲ 63.94 ਫੀਸਦ ਵੋਟਾਂ ਪਈਆਂ
ਚੰਡੀਗੜ੍ਹ, 26 ਮਈ 2026:
ਪੰਜਾਬ ਨਗਰ ਨਿਗਮ ਚੋਣਾਂ 2026 ਲਈ ਕੁੱਲ 63.94 ਫੀਸਦ ਵੋਟਾਂ ਪਈਆਂ। ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਪ੍ਰਤੀਨਿਧੀਆਂ ਦੀ ਚੋਣ ਲਈ ਵੋਟਿੰਗ ਕਰਵਾਈ ਗਈ।
ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 8:00 ਵਜੇ ਵੋਟਿੰਗ ਸੁਰੂ ਹੋਈ ਅਤੇ ਦਿਨ ਭਰ ਵੋਟਰਾਂ ਦੀ ਭੀੜ ਲੱਗੀ ਰਹੀ। ਸਹਿਰੀ ਅਤੇ ਅਰਧ-ਸਹਿਰੀ ਇਲਾਕਿਆਂ ਵਿੱਚ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖੀਆਂ ਗਈਆਂ, ਜੋ ਵੱਡੀ ਗਿਣਤੀ ਵਿੱਚ ਨਾਗਰਿਕਾਂ ਦੀ ਸਮੂਲੀਅਤ ਨੂੰ ਦਰਸਾਉਂਦੀਆਂ ਹਨ।
ਰਾਜ ਚੋਣ ਕਮਿਸਨ ਨੇ ਪੁਸਟੀ ਕੀਤੀ ਕਿ ਸੂਬੇ ਭਰ ਵਿੱਚ ਵੋਟਿੰਗ ਪ੍ਰਕਿਰਿਆ ਵੱਡੇ ਪੱਧਰ ‘ਤੇ ਸਾਂਤੀਪੂਰਨ ਰਹੀ।
ਰਾਜ ਚੋਣ ਕਮਿਸਨ ਨੇ ਸਥਾਨਕ ਪ੍ਰਸਾਸਨ ਨੂੰ ਮਜਬੂਤ ਕਰਨ ਵਿੱਚ ਉਤਸਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਲੋਕਤੰਤਰੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੋਲਿੰਗ ਸਟਾਫ, ਸੁਰੱਖਿਆ ਕਰਮੀਆਂ ਅਤੇ ਸਥਾਨਕ ਪ੍ਰਸਾਸਨ ਦੀ ਵੀ ਸਲਾਘਾ ਕੀਤੀ।
- Download Babushahi App
-
-