ਸਕੂਲ ਆਫ ਐਮੀਨੈਂਸ ਰੂਪਨਗਰ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 20256-26 ਬਾਹਰਵੀਂ ਜਮਾਤ ਦੇ ਨਤੀਜੇ ਐਲਾਨੇ ਗਏ।ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਿਆ। ਪ੍ਰਿੰਸੀਪਲ ਸ਼੍ਰੀ ਮਤੀ ਮੋਨੀਕਾ ਭੂਟਾਨੀ ਅਤੇ ਸਮੂਹ ਸਟਾਫ਼ ਦੀ ਯੋਗ ਅਗਵਾਈ ਅਣਥੱਕ ਮਿਹਨਤ ਸਦਕਾ ਸਕੂਲ ਆਫ ਐਮੀਨੈਂਸ (ਰੋਪੜ) ਰੂਪਨਗਰ ਦਾ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ। ਸਕੂਲ ਦੀ ਵਿਦਿਆਰਥਣ ਸਿਹਜਪ੍ਰੀਤ ਕੌਰ ਨੇ ਸਾਇਸ ਗਰੁੱਪ ਵਿੱਚ 93%, ਮਨੀਸ਼ਾ ਨੇ ਕਾਮਰਸ ਗਰੁੱਪ ਵਿੱਚ 88% ਅਤੇ ਮਨਜੋਤ ਕੌਰ ਨੇ ਆਰਟਸ ਵਿਚ 90% ਅੰਕ ਪ੍ਰਾਪਤ ਕਰ ਪਹਿਲਾ ਸਥਾਨ ਹਾਸਲ ਕੀਤਾ। ਬਾਹਰਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਆਪਣੀ ਮਿਹਨਤ ਦਾ ਸਬੂਤ ਪੇਸ਼ ਕੀਤਾ ਹੈ।
ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਦੁਮਨ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਵੱਖ-ਵੱਖ ਖੇਤਰਾਂ ਵਿੱਚ ਜਾਕੇ ਸਕੂਲ ਦਾ ਨਾਮ ਰੋਸ਼ਨ ਕਰਨ ਦੀ ਗੱਲ ਕਹੀ ਅਤੇ ਇਹ ਨਤੀਜੇ ਸਮੂਹ ਸਟਾਫ ਦੀ ਨਿਰੰਤਰ ਕੋਸ਼ਿਸ਼ ਅਤੇ ਮਿਹਨਤ ਸਦਕਾ ਹੀ ਪ੍ਰਾਪਤ ਹੋਏ ਹਨ।ਸਕੂਲ ਆਫ ਐਮੀਨੈਂਸ ਦੇ ਵਿਿਦਆਰਥੀ ਹਰ ਸਾਲ NEET, JEE, CLAT ਵਰਗੀਆਂ ਵੱਖ–ਵੱਖ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
- Download Babushahi App
-
-