ਪੁੱਲ ਬਣ ਕੇ ਤਿਆਰ,ਉਦਘਾਟਨ ਦਾ ਹੈ ਇੰਤਜ਼ਾਰ
ਯੋਜਨਾ ਤੋਂ ਲਗਭਗ 25% ਘੱਟ ਲਾਗਤ ਨਾਲ ਤਿਆਰ ਹੋਇਆ ਪੁੱਲ:ਨਿੱਜਰ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 15 ਮਈ
ਹਾਂ ਜੀ, ਅੰਮ੍ਰਿਤਸਰ ਦੇ ਸੁਲਤਾਨਵਿੰਡ ਬਾਈਪਾਸ ਨਹਿਰ ਤੇ ਬਣ ਰਹੇ ਓਵਰ ਬ੍ਰਿਜ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਇਥੋਂ ਤੱਕ ਕਿ ਪੁੱਲ ਉੱਤੇ ਲੁੱਕ ਦੀ ਆਖਰੀ ਪਰਤ ਵੀ ਵਿਛਾਈ ਜਾ ਚੁੱਕੀ ਹੈ ਪਰ ਫਿਲਹਾਲ ਪੁੱਲ ਆਮ ਜਨਤਾ ਦੀ ਆਵਾਜਾਹੀ ਵਾਸਤੇ ਉਦਘਾਟਨ ਦੇ ਇੰਤਜ਼ਾਰ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਅੰਮ੍ਰਿਤਸਰ ਦੇ ਹਲਕਾ ਦੱਖਣੀ ਜਿਸ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਜੋ ਕਿ ਆਪਣੇ ਹਲਕੇ ਦੇ ਦੌਰੇ ਤੇ ਨਿਕਲੇ ਹੋਏ ਸਨ, ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 650 ਮੀਟਰ ਲੰਬੇ ਇਸ ਪੁੱਲਨੂੰ ਆਉਂਦੇ ਜੂਨ ਦੇ ਮਹੀਨੇ ਤੱਕ ਪੂਰਾ ਹੋਣ ਦਾ ਟੀਚਾ ਰੱਖਿਆ ਗਿਆ ਸੀ , ਜਿਸ ਨੂੰ ਕਿ ਟੀਚੇ ਤੋਂ ਇੱਕ ਮਹੀਨਾ ਪਹਿਲਾਂ ਹੀ ਪੂਰਾ ਕਰ ਲਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਪੁੱਲ ਦੀ ਲਾਗਤ 33.2 ਕਰੋੜ ਲਗਾਈ ਗਈ ਸੀ ਜਿਸ ਬਚਤ ਕਰਦੇ ਹੋਏ ਕੇਵਲ 22.6 ਕਰੋੜ ਵਿੱਚ ਇਹ ਪੁੱਲ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸੁਲਤਾਨਵਿੰਡ ਪਿੰਡ ਸੁਲਤਾਨਵਿੰਡ ਰੋਡ ਅਤੇ ਤਾਰਾਂ ਵਾਲੇ ਪੁੱਲ ਨੂੰ ਜਾਂਦੇ ਰਾਹਗੀਰਾਂ ਲਈ ਟਰੈਫਿਕ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਸੀ ਅਤੇ ਇਸ ਓਵਰ ਬ੍ਰਿਜ ਦੇ ਬਣਨ ਦੇ ਨਾਲ ਤਾਰਾ ਵਾਲੇ ਪੁੱਲ ਨੂੰ ਜਾਣ ਵਾਲੇ ਰਾਹਗੀਰ ਸੁਲਤਾਨਵਿੰਡ ਬਾਈਪਾਸ ਦੇ ਉੱਪਰੋਂ ਹੀ ਲੰਘ ਜਾਣਗੇ ਜਿਸ ਨਾਲ ਪਿੰਡ ਅਤੇ ਸੁਲਤਾਨਵਿੰਡ ਰੋਡ ਜਾਣ ਵਾਲੇ ਰਾਹਗੀਰਾਂ ਲਈ ਵੀ ਬਹੁਤ ਸਹੂਲੀਅਤ ਹੋ ਜਾਵੇਗੀ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਇਹ ਇੱਕ ਨਵੇਕਲਾ ਢੰਗ ਹੈ ਜਿਸ ਵਿੱਚ ਮਾਹਰਾਂ ਵੱਲੋਂ ਪੁਲ ਨਿਰਮਾਣ ਦੀ ਲਾਗਤ ਉੱਤੇ ਬਣਾਏ ਖਰਚੇ ਵਿੱਚੋਂ 25% ਖਰਚੇ ਨੂੰ ਬਚਾ ਕੇ ਹੋਰ ਵਿਕਾਸ ਦੇ ਕੰਮਾਂ ਦੇ ਵਿੱਚ ਲਗਾਇਆ ਜਾਂਦਾ ਹੈ ਤੇ ਜਨਤਾ ਦੇ ਪੈਸੇ ਨਾਲ ਇਨਸਾਫ ਕੀਤਾ ਜਾਂਦਾ ਹੈ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੋੜੂ ਤੱਕ ਪੁੱਲ ਦਾ ਨਿਰਮਾਣ ਵੀ ਜ਼ੋਰਾਂ ਤੇ ਚੱਲ ਰਿਹਾ ਹੈ ਜਿਸ ਵਿੱਚ ਦੋ ਕਿਲੋਮੀਟਰ ਤੱਕ ਮਿੱਟੀ ਪਾ ਕੇ ਤਿਆਰੀ ਕਰ ਦਿੱਤੀ ਗਈ ਹੈ ਅਤੇ ਜੰਗੀ ਪੱਧਰ ਤੇ ਇਸ ਪੁੱਲ ਨੂੰ ਬਣਾਇਆ ਜਾ ਰਿਹਾ ਹੈ ਇਸ ਹੀ ਤਰ੍ਹਾਂ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਦੇ ਬਾਹਰ ਬਣ ਰਹੇ ਪੁੱਲ ਦਾ ਕੰਮ ਵੀ ਬਹੁਤ ਹੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਅਤੇ ਇਹ ਪੁੱਲ ਵੀ ਜਿਸ ਦਾ ਨਿਰਮਾਣ ਦਾ ਸਮਾਂ 18 ਮਹੀਨੇ ਰੱਖਿਆ ਗਿਆ ਹੈ ਸਮੇਂ ਤੋਂ ਪਹਿਲਾਂ ਹੀ ਜਨਤਾ ਦੇ ਸਪੁਰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਸੁਲਤਾਨਵਿੰਡ ਬਾਈਪਾਸ ਓਵਰ ਬ੍ਰਿਜ ਦੇ ਜਨਤਾ ਨੂੰ ਸਪੁਰਦ ਕਰਨ ਬਾਰੇ ਡਾਕਟਰ ਨਿਜਰ ਨੇ ਕਿਹਾ ਕਿ ਬਹੁਤ ਜਲਦੀ ਇਸ ਪੁੱਲ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਵੇਗਾ ਜਿਸ ਨਾਲ ਹਲਕਾ ਦੱਖਣੀ ਦੇ ਵਿੱਚ ਪੈਂਦੇ ਸੁਲਤਾਨਵਿੰਡ ਰੋਡ ਅਤੇ ਪਿੰਡ ਦੇ ਲੋਕਾਂ ਨੂੰ ਟਰੈਫਿਕ ਜਾਮ ਤੋਂ ਵੱਡੀ ਰਾਹਤ ਮਿਲੇਗੀ
- Download Babushahi App
-
-