ਪੰਜਾਬ ਦੀ ਸਿਆਸਤ ਚ ਹੋਣ ਵਾਲਾ ਵੱਡਾ ਧਮਾਕਾ -ਸੀਨੀਅਰ ਅਕਾਲੀ ਨੇਤਾ ਸਮੇਤ ਕੁਝ ਹੋਰ ਅਕਾਲੀ ਨੇਤਾ AAP ਚ ਹੋ ਸਕਦੇ ਨੇ ਸ਼ਾਮਿਲ
Babushahi Network
ਚੰਡੀਗੜ੍ਹ 13 ਮਈ 2026
2017 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਰਾਜਨੀਤੀ ਚ ਇੱਕ ਬਹੁਤ ਵੱਡਾ ਧਮਾਕਾ ਹੋਣ ਦੀ ਸੰਭਾਵਨਾ। ਇਹ ਚਰਚਾ ਹੈ ਕਿ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਕੁਝ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਵੀ ਵਿਚਾਰ ਕਰ ਰਹੇ ਹਨ । ਇਹਨਾਂ ਵਿੱਚੋਂ ਇੱਕ ਸੀਨੀਅਰ ਨੇਤਾ ਦੀ ਤਾਂ ਕਾਫੀ ਹੱਦ ਤੱਕ ਗੱਲ ਹੋ ਗਈ ਹੈ ਅਤੇ ਉਹ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ।
ਸਭ ਤੋਂ ਵੱਧ ਚਰਚਾ ਪਟਿਆਲੇ ਦੇ ਇੱਕ ਸੀਨੀਅਰ ਅਕਾਲੀ ਨੇਤਾ ਦੀ ਹੈ ਜਿਸ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਬਕਾਇਦਾ ਗੱਲਬਾਤ ਚੱਲਣ ਦੀ ਖਬਰ ਹੈ ।
ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਅਗਲੀ ਵਿਧਾਨ ਸਭਾ ਚੋਣ ਵਿੱਚ ਸਮਾਣੇ ਹਲਕੇ ਤੋਂ ਟਿਕਟ ਦੇਣ ਦਾ ਵੀ ਵਾਅਦਾ ਕੀਤੇ ਜਾਣ ਦੇ ਅਸਾਰ ਹਨ।
- Download Babushahi App
-
-