ਪਰਮਜੀਤ ਸਿੰਘ ਚੀਮਾ ਨੂੰ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਰਧਾਂਜਲੀ ਭੇਂਟ
ਗੁਰਪ੍ਰੀਤ ਸਿੰਘ ਜਖਵਾਲੀ/ ਬਾਬੂਸ਼ਾਹੀ ਬਿਊਰੋ
ਫ਼ਤਹਿਗੜ੍ਹ ਸਾਹਿਬ 07 ਮਈ
ਪੰਜਾਬੀ ਲੇਖਕ ਤੇ ਪੱਤਰਕਾਰ ਅਮਰਬੀਰ ਸਿੰਘ ਚੀਮਾ ਦੇ ਪਿਤਾ ਪਰਮਜੀਤ ਸਿੰਘ ਚੀਮਾ, ਜੋ ਪਿਛਲੇ ਦਿਨੀ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸ਼ੀਸ਼ਗੰਜ ਸਾਹਿਬ (ਸ਼ਹੀਦਾਂ), ਵਿਖੇ ਪਾਏ ਗਏ, ਜਿੱਥੇ ਉਹਨਾਂ ਨੂੰ ਸੈਂਕੜੇ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਡ. ਗਗਨਦੀਪ ਸਿੰਘ ਗੁਰਾਇਆ ਵੱਲੋਂ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ ਗਈ, ਜਦਕਿ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭੋਗ ਸਮਾਗਮ ਮੌਕੇ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਆਕਾਸ਼ਦੀਪ ਸਿੰਘ ਹੋਰਾਂ ਦੇ ਜੱਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪਰਮਜੀਤ ਸਿੰਘ ਚੀਮਾ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਜੈਲਦਾਰ, ਸਰਹਿੰਦ ਸ਼ਹਿਰ ਅਤੇ ਗੁਰਦੁਆਰਾ ਸਾਹਿਬ ਪਿੰਡ ਛਲੇੜੀ ਖੁਰਦ ਦੀ ਪ੍ਰਬੰਧਕ ਕਮੇਟੀ ਨੂੰ ਨਗਦ ਰਾਸ਼ੀ ਭੇਟ ਕੀਤੀ, ਜਦਕਿ ਉਹਨਾਂ ਦੀ ਬੇਟੀ ਕਿਰਨਦੀਪ ਕੌਰ ਵੱਲੋਂ ਗੁਰਦੁਆਰਾ ਸਾਹਿਬ, ਜੈਲਦਾਰ ਲਈ ਵ੍ਹੀਲ ਚੇਅਰ ਦੀ ਸੇਵਾ ਭੇਟ ਕੀਤੀ। ਇਸ ਮੌਕੇ ਪਰਮਜੀਤ ਸਿੰਘ ਚੀਮਾ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ, ਜਿਨਾਂ ਵਿੱਚੋਂ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਐਡ. ਲਖਬੀਰ ਸਿੰਘ ਰਾਏ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਲਿਬੜਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਡੀਪੀਆਰਓ ਰਾਜ ਕੁਮਾਰ, ਏਪੀਆਰਓ ਸਤਿੰਦਰਪਾਲ ਸਿੰਘ, ਸਾਬਕਾ ਐਮਸੀ ਤੇ ਉੱਘੇ ਸਮਾਜ ਸੇਵਕ ਗੁਰਵਿੰਦਰ ਸਿੰਘ ਸੋਹੀ, ਸਾਬਕਾ ਐਮਸੀ ਦਵਿੰਦਰ ਕੁਮਾਰ ਭੱਟ, ਸਾਬਕਾ ਐਮਸੀ ਨਿਰਮਲਜੀਤ ਸਿੰਘ ਨਿੰਮੀ, ਜ਼ਿਲ੍ਹਾ ਲਿਖਾਰੀ ਸਭਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ, ਹਰਜਿੰਦਰ ਸਿੰਘ ਗੋਪਾਲੋਂ, ਅਜਮੇਰ ਸਿੰਘ ਮਾਨ, ਬਲਤੇਜ ਸਿੰਘ ਬਠਿੰਡਾ, ਮੈਡਮ ਪ੍ਰੇਮ ਲਤਾ, ਭਾਈ ਰਣਜੀਤ ਸਿੰਘ, ਅਵਤਾਰ ਪੁਆਰ, ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ, ਬਿਕਰਮਜੀਤ ਸਹੋਤਾ, ਪ੍ਰਵੀਨ ਬਤਰਾ, ਰਵਿੰਦਰ ਢੀਡਸਾ, ਗੁਰਪ੍ਰੀਤ ਸਿੰਘ ਮਹਿਕ, ਪ੍ਰਮੋਦ ਭਾਰਦਵਾਜ, ਮਾਰਕਫ਼ੈਡ ਯੂਨੀਅਨ ਤੋਂ ਜਸਵੰਤ ਸਿੰਘ ਸੋਢੀ, ਵਿਸਾਖੀ ਰਾਮ, ਕੁਲਬੀਰ ਸਿੰਘ, ਮਹਿੰਦਰ ਸਿੰਘ, ਟੀਚਰਜ਼ ਯੂਨੀਅਨ ਤੋਂ ਮਾਸਟਰ ਹਰਚੰਦ ਸਿੰਘ, ਪ੍ਰੇਮ ਸਿੰਘ, ਕਾਂਤਾ ਕੁਮਾਰੀ, ਮੈਡਮ ਰਕਸ਼ਾ ਤੋਂ ਇਲਾਵਾ ਰਣਜੀਤ ਸਿੰਘ ਚੀਮਾ, ਦਵਿੰਦਰ ਸਿੰਘ ਧਾਲੀਵਾਲ, ਡਾ. ਅਵਤਾਰ ਜੱਸਲ, ਪਰਮਜੀਤ ਸਿੰਘ ਮਾਲਵਾ, ਜੱਦੀ ਪਿੰਡ ਛਲੇੜੀ ਖੁਰਦ ਦੇ ਮੌਜੂਦਾ ਤੇ ਸਾਬਕਾ ਸਰਪੰਚ ਤੇ ਹੋਰ ਪਤਵੰਤੇ ਸੱਜਣ, ਆਂਢੀ-ਗੁਆਂਢੀ, ਰਿਸ਼ਤੇਦਾਰਾਂ, ਦੋਸਤ-ਮਿੱਤਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅਖੀਰ ਵਿੱਚ ਚੀਮਾ ਪਰਿਵਾਰ ਵੱਲੋਂ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਥੇ ਦੱਸਣਯੋਗ ਹੈ ਕਿ ਸਵ. ਪਰਮਜੀਤ ਸਿੰਘ ਚੀਮਾ ਆਪਣੇ ਪਿੱਛੇ ਪਤਨੀ ਪਰਮਿੰਦਰ ਕੌਰ (ਰਿਟਾਇਰਡ ਸੈਂਟਰ ਹੈਡ ਟੀਚਰ, ਪੁੱਤਰ ਅਮਰਬੀਰ ਸਿੰਘ ਚੀਮਾ ਤੇ ਰਾਜਦੀਪ ਸਿੰਘ ਚੀਮਾ, ਨੂੰਹਾਂ ਹਰਜੀਤ ਕੌਰ ਤੇ ਕੁਲਦੀਪ ਕੌਰ, ਧੀ ਕਿਰਨਦੀਪ ਕੌਰ ਤੇ ਜਵਾਈ ਸਤਬੀਰ ਸਿੰਘ ਸੰਧੂ, ਪੋਤੀ ਰਸ਼ਮੀਤ ਕੌਰ ਚੀਮਾ, ਪੋਤਾ ਦੀਪਕੰਵਲ ਸਿੰਘ ਚੀਮਾ ਤੇ ਦੋਹਤੀ ਜਪਮਨ ਕੌਰ ਸੰਧੂ ਛੱਡ ਗਏ ਹਨ।
- Download Babushahi App
-
-