ਸਕੂਲ ਨੇੜੇ ਟ੍ਰਾਂਸਫਾਰਮਰ ਲਗਾਉਣ ਨੂੰ ਲੈ ਕੇ ਮਹੱਲਾ ਨਿਵਾਸੀ ਹੋਏ ਆਹਮੋ ਸਾਹਮਣੇ
ਇੱਕ ਧਿਰ ਕਹਿੰਦੀ ਬੱਚਿਆਂ ਦੇ ਸਕੂਲ ਨੇੜੇ ਨਹੀਂ ਲੱਗਣਾ ਚਾਹੀਦਾ ਟਰਾਂਸਫਾਰਮਰ,ਦੂਜੀ ਧਿਰ ਕਹਿੰਦੀ ਬੱਤੀ ਦੀ ਆ ਰਹੀ ਸਮੱਸਿਆ ਲੱਗਣਾ ਚਾਹੀਦਾ ਟ੍ਰਾਂਸਫਾਰਮਰ , ਐਸਡੀਓ ਨੇ ਮੌਕੇ ਤੇ ਪਹੁੰਚ ਸ਼ੁਰੂ ਕਰਵਾਇਆ ਕੰਮ
ਰੋਹਿਤ ਗੁਪਤਾ , ਗੁਰਦਾਸਪੁਰ
ਸ਼ਹਿਰ ਦੇ ਮਹੱਲਾ ਪ੍ਰੇਮ ਨਗਰ ਦੀ ਸਰਕਾਰੀ ਸਕੂਲ ਵਾਲੀ ਗਲੀ ਵਿੱਚ ਲੱਗ ਰਹੇ ਟ੍ਰਾਂਸਫਾਰਮਰ ਨੂੰ ਲੈ ਕੇ ਮਹੱਲੇ ਦੀਆਂ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ । ਜਿੱਥੇ ਇੱਕ ਧਿਰ ਨੇ ਕਿਹਾ ਕਿ ਜਿੱਥੇ ਟਰਾਂਸਫਾਰਮਰ ਲੱਗ ਰਿਹਾ ਹੈ ਉਸ ਦੇ ਨਜ਼ਦੀਕ ਹੀ ਸਰਕਾਰੀ ਸਕੂਲ ਹੈ, ਜਿੱਥੇ ਛੋਟੇ ਛੋਟੇ ਬੱਚੇ ਪੜਨ ਆਉਂਦੇ ਹਨ ਅਤੇ ਖੇਡਦੇ ਵੀ ਹਨ। ਹਾਈ ਵੋਲਟੇਜ ਟਰਾਂਸਫਾਰਮਰ ਕਾਰਨ ਉਹ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਦੂਜੇ ਪਾਸੇ ਮੁਹੱਲਾ ਨਿਵਾਸੀਆਂ ਦੀ ਦੂਜੀ ਧਿਰ ਦਾ ਕਹਿਣਾ ਸੀ ਕਿ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਿਜਲੀ ਦੀ ਪ੍ਰੋਬਲਮ ਆ ਰਹੀ ਹੈ ਜਿਸ ਕਾਰਨ ਟਰਾਂਸਫਾਰਮਰ ਮਨਜੂਰ ਹੋਇਆ ਸੀ । ਇਸ ਨਾਲ ਇਲਾਕੇ ਦੀ ਬਿਜਲੀ ਦੀ ਸਮੱਸਿਆ ਦੂਰ ਹੋ ਜਾਏਗੀ ਪਰ ਇੱਕ ਦੋ ਘਰਾਂ ਦੇ ਲੋਕ ਆਪਣੇ ਘਰ ਦੇ ਸਾਹਮਣੇ ਇਸ ਟ੍ਰਾਂਸਫਾਰਮਰ ਦੇ ਲੱਗਣ ਦਾ ਵਿਰੋਧ ਕਰ ਰਹੇ ਹਨ ਜਦਕਿ ਇਹ ਸਰਕਾਰੀ ਜਗ੍ਹਾ ਹੈ ਅਤੇ ਇਲਾਕੇ ਵਿੱਚ ਹੋਰ ਕਿਤੇ ਵੀ ਟ੍ਰਾਂਸਫਾਰਮਰ ਲਗਾਉਣ ਦੀ ਜਗ੍ਹਾ ਨਹੀਂ ਹੈ।
ਉੱਥੇ ਹੀ ਮੌਕੇ ਤੇ ਪਹੁੰਚੇ ਐਸਡੀਓ ਪਾਵਰਕੌਮ ਭੁਪਿੰਦਰ ਕਲੇਰ ਨੇ ਮੌਕੇ ਤੇ ਪਹੁੰਚ ਕੇ ਟਰਾਂਸਫਾਰਮਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਤੇ ਕਿਹਾ ਕਿ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਫੈਂਸਿੰਗ ਕੀਤੀ ਜਾਵੇਗੀ ਅਤੇ ਬੱਚਿਆਂ ਦੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਣਗੇ ।
Click to Follow Babushahi Facebook page →