ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ" ਮੰਦਰ ਪ੍ਰਵੇਸ਼ 'ਤੇ ਦੇਵੀ ਚਿੱਤਰਲੇਖਾ ਦਾ ਜਵਾਬ
ਰਾਜਪੁਰਾ 10 ਅਪ੍ਰੈਲ (ਕੁਲਵੰਤ ਸਿੰਘ ਬੱਬੂ)
ਰਾਜਪੁਰਾ ਵਿੱਚ ਟੀ.ਡੀ.ਆਈ. ਕਾਨਾਟ ਐਸਟੇਟ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਵਿਸ਼ਵ lਪ੍ਰਸਿੱਧ ਕਥਾਵਾਚਕ ਦੇਵੀ ਚਿੱਤਰਲੇਖਾ ਨੇ 'ਨਾਰੀ ਸ਼ਕਤੀ' ਅਤੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ "ਇੱਕ ਪੜ੍ਹੀ-ਲਿਖੀ ਅਤੇ ਸੰਸਕਾਰੀ ਔਰਤ ਹੀ ਸਮਰੱਥ ਰਾਸ਼ਟਰ ਦੀ ਜਨਨੀ ਹੈ; ਜਦੋਂ ਨਾਰੀ ਭਗਤੀ ਦੇ ਨਾਲ-ਨਾਲ ਸੇਵਾ ਦੇ ਮਾਰਗ 'ਤੇ ਨਿਕਲਦੀ ਹੈ, ਤਾਂ ਸਮਾਜ ਦੀ ਵੱਡੀ ਤੋਂ ਵੱਡੀ ਬੁਰਾਈ ਦਾ ਅੰਤ ਨਿਸ਼ਚਿਤ ਹੈ।"
ਇਸ ਆਯੋਜਨ ਨੂੰ ਸਿਰਫ਼ ਇੱਕ ਧਾਰਮਿਕ ਕਥਾ ਤੱਕ ਸੀਮਤ ਨਾ ਰੱਖ ਕੇ, ਇਸ ਨੂੰ ਔਰਤਾਂ ਦੀ ਸਵੈ-ਨਿਰਭਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਿਆ ਜਾ ਰਿਹਾ ਹੈ। ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਮੀਡੀਆ ਨੇ ਔਰਤਾਂ ਦੇ ਮੰਦਰ ਪ੍ਰਵੇਸ਼ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਨਾਲ ਜੁੜੇ ਵਿਵਾਦਾਂ ਬਾਰੇ ਸਵਾਲ ਪੁੱਛਿਆ, ਤਾਂ ਦੇਵੀ ਚਿੱਤਰਲੇਖਾ ਨੇ ਆਪਣੇ ਜਵਾਬ ਨਾਲ ਸਭ ਨੂੰ ਨਿਰੁੱਤਰ ਕਰ ਦਿੱਤਾ।
ਉਨ੍ਹਾਂ ਨੇ ਪ੍ਰੈੱਸ ਸਾਹਮਣੇ ਸਪੱਸ਼ਟ ਕਰਦਿਆਂ ਕਿਹਾ ਕਿ "ਜਦੋਂ ਪ੍ਰਮਾਤਮਾ ਨੇ ਮਨੁੱਖ ਨੂੰ ਬਣਾਉਣ ਵਿੱਚ ਕੋਈ ਵਿਤਕਰਾ ਨਹੀਂ ਕੀਤਾ, ਤਾਂ ਸਾਨੂੰ ਇਨਸਾਨਾਂ ਨੂੰ ਕੀ ਅਧਿਕਾਰ ਹੈ ਕਿ ਅਸੀਂ ਔਰਤਾਂ ਨੂੰ ਉਨ੍ਹਾਂ ਦੇ ਆਰਾਧਿਆ (ਪ੍ਰਮਾਤਮਾ) ਦੇ ਦਰਸ਼ਨਾਂ ਤੋਂ ਰੋਕੀਏ?"
ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਤਰਕ ਦਿੱਤਾ ਕਿ ਮੰਦਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਇਦਾਦ ਨਹੀਂ ਬਲਕਿ ਆਸਥਾ ਦਾ ਕੇਂਦਰ ਹਨ, ਜਿੱਥੇ ਹਰ ਸ਼ਰਧਾਲੂ ਬਰਾਬਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਦਖ਼ਲ ਦੀ ਨੌਬਤ ਹੀ ਉਦੋਂ ਆਉਂਦੀ ਹੈ ਜਦੋਂ ਅਸੀਂ ਆਪਣੀਆਂ ਪਰੰਪਰਾਵਾਂ ਦਾ ਗਲਤ ਅਰਥ ਕੱਢ ਕੇ ਕਿਸੇ ਨੂੰ ਉਸ ਦੇ ਮੌਲਿਕ ਅਤੇ ਅਧਿਆਤਮਿਕ ਅਧਿਕਾਰਾਂ ਤੋਂ ਵਾਂਝਾ ਕਰਦੇ ਹਾਂ।
Click to Follow Babushahi Facebook page →