ਭਵਾਨੀਗੜ੍ਹ ਪੁਲਿਸ ਵੱਲੋਂ ਮਿਤੀ 1 ਅਪ੍ਰੈਲ 2026 ਤੋਂ 7 ਅਪ੍ਰੈਲ 2026 ਤੱਕ ਕੀਤੀ ਗਈ ਕਾਰਗਜਾਰੀ
ਦਲਜੀਤ ਕੌਰ
ਭਵਾਨੀਗੜ੍ਹ/ਸੰਗਰੂਰ, 8 ਅਪ੍ਰੈਲ, 2026: ਐਸ.ਐਸ.ਪੀ. ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜਨ ਭਵਾਨੀਗੜ ਵੱਲੋਂ "ਯੁੱਧ ਨਸ਼ਿਆਂ ਵਿਰੁੱਧ", ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.04.2026 ਤੋਂ 07.04.2026 ਤੱਕ ਕੁੱਲ 13 ਦੋਸ਼ੀਆਂ ਨੂੰ ਵੱਖ ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤਾ। ਇਸ ਅਰਸੇ ਦੌਰਾਨ 03 ਮੁਕੱਦਮੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਕੇ 06 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਪਾਸੋਂ 75 ਨਸ਼ੀਲੇ ਟੈਬਲੇਟ ਅਤੇ 140 ਗ੍ਰਾਮ ਹੈਰੋਇਨ/ਚਿੱਟਾ ਬ੍ਰਾਮਦ ਕਰਵਾਇਆ ਗਿਆ। ਇਸ ਤੋਂ ਇਲਾਵਾ ਸਬ-ਡਵੀਜਨ ਭਵਾਨੀਗੜ੍ਹ ਵਿਖੇ ਪਬਲਿਕ ਦੇ ਕੁੱਲ 15 ਗੁੰਮ ਹੋਏ ਮੋਬਾਇਲ ਫੋਨ CIER (Central Equipment Identity Register) ਪੋਰਟਲ ਦੀ ਮੱਦਦ ਨਾਲ ਬ੍ਰਾਮਦ ਕਰਵਾਕੇ ਅਸਲ ਮਾਲਕਾਂ ਦੇ ਦਰੁਸਤ ਹਾਲਤ ਵਿੱਚ ਸਪੁਰਦ ਕੀਤੇ ਗਏ। ਜਿਹਨਾ ਦੀ ਕੁੱਲ ਮਲੀਤੀ ਕਰੀਬ 2.5 ਲੱਖ ਰੁਪਏ ਬਣਦੀ ਹੈ। ਥਾਣਾ ਭਵਾਨੀਗੜ ਦੇ ਏਰੀਆ ਵਿੱਚ ਨਸ਼ਾ ਕਰਨ ਦੇ ਆਦਿ 04 ਵਿਅਕਤੀਆਂ, ਜੋ ਨਸ਼ਾ ਛੱਡਣ ਦਾ ਮਨ ਬਣਾ ਚੁੱਕੇ ਸਨ, ਉਹਨਾ ਦੇ ਪਰਿਵਾਰਕ ਮੈਂਬਰਾਂ ਨਾਲ ਅਤੇ ਉਹਨਾ ਨਾਲ ਕਾਉਂਸਲਿੰਗ ਕਰਕੇ ਉਹਨਾ ਦੀ ਸਹਿਮਤੀ ਨਾਲ ਨਸ਼ਾ ਛੁਡਾਉ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਉਹਨਾ ਨੂੰ ਦਵਾਈ ਦਿਵਾਈ ਗਈ।
ਭਵਾਨੀਗੜ ਪੁਲਿਸ ਵੱਲੋਂ ਏਰੀਆ ਵਿੱਚ ਸੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ 64 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਜੇਰ ਧਾਰਾ 172 BNSS ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਦਿਨ ਅਤੇ ਰਾਤ ਸਮੇਂ ਗਸ਼ਤਾਂ ਦੌਰਾਨ ਏਰੀਆ ਵਿੱਚ ਟ੍ਰੈਫਿਕ ਦੇ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ 61 ਵਹੀਕਲਾਂ ਦੇ ਚਲਾਣ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਉਪਰੰਤ 28 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ, ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਸਬੰਧੀ ਉਪ ਕਪਤਾਨ ਪੁਲਿਸ ਭਵਾਨੀਗੜ੍ਹ ਅਤੇ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਵੱਲੋਂ ਜਾਗਰੂਕ ਮੀਟਿੰਗਾਂ ਕੀਤੀਆਂ ਗਈਆਂ।
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਸਬੰਧੀ ਅਪੀਲ ਕੀਤੀ ਗਈ। ਜਿਸ ਸਬੰਧੀ ਥਾਣਾ ਭਵਾਨੀਗੜ ਦੇ ਏਰੀਆ ਵਿੱਚ ਵੱਖ ਵੱਖ ਥਾਵਾਂ ਪਰ ਪਬਲਿਕ ਮਿਲਣੀਆਂ ਕੀਤੀਆਂ ਗਈਆਂ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਨਸ਼ੇ ਦੇ ਇਸ ਕੋਹੜ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
Click to Follow Babushahi Facebook page →