ਦਿਨ -ਦਿਹਾੜੇ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਹੋਇਆ ਚੋਰੀ, ਸੀਸੀ ਟੀਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ , 5 ਅਪ੍ਰੈਲ 2026 :
ਧਾਰੀਵਾਲ ਤੇ ਡੱਡਵਾਂ ਰੋਡ ਤੇ ਰੈਡੀਮੈਡ ਦੀ ਦੁਕਾਨ ਦੇ ਬਾਹਰੋਂ ਦੁਕਾਨਦਾਰ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੁਕਾਨਦਾਰ ਦਾ ਮੋਟਰਸਾਈਕਲ ਲੈ ਜਾਂਦੇ ਆ ਇੱਕ ਨੌਜਵਾਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ
ਦੁਕਾਨਦਾਰ ਹਰਸ਼ ਗੁਪਤਾ ਨੇ ਦੱਸਿਆ ਕਿ ਮੈਂ ਆਪਣਾ ਮੋਟਰਸਾਈਕਲ ਦੁਕਾਨ ਦੇ ਬਾਹਰ ਲਗਾਇਆ ਸੀ ਅਤੇ ਦੁਕਾਨ ਅੰਦਰ ਕੰਮ ਕਰਨ ਲੱਗ ਪਿਆ। ਸ਼ਾਮ ਨੂੰ ਜਦ ਮੈਂ ਦੁਕਾਨ ਵਧਾ ਕੇ ਘਰ ਜਾਣ ਲੱਗਿਆ ਤਾਂ ਦੇਖਿਆ ਕਿ ਮੇਰਾ ਮੋਟਰਸਾਈਕਲ ਗਾਇਬ ਹੈ ।ਜਦ ਅਸੀਂ ਮੋਟਰਸਾਈਕਲ ਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਇੱਕ ਮੋਨਾ ਨੌਜਵਾਨ ਮੋਟਰਸਾਈਕਲ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਸੀ ।ਉਸ ਨੇ ਦੱਸਿਆ ਕਿ ਮੇਰਾ ਮੋਟਰਸਾਈਕਲ ਸਪਰੈਂਡਰ ਕਾਲੇ ਰੰਗ ਦਾ ਸੀ ਜੋ ਨੌਜਵਾਨ ਚੋਰੀ ਕਰਕੇ ਲੈ ਗਿਆ। ਉਸਨੇ ਦੱਸਿਆ ਕਿ ਅਸੀਂ ਇਸਦੀ ਸ਼ਿਕਾਇਤ ਥਾਣਾ ਧਾਰੀਵਾਲ ਪੁਲਿਸ ਸਟੇਸ਼ਨ ਦੇਣ ਵਾਸਤੇ ਜਾ ਰਹੇ ਹਾਂ ਅਤੇ ਮੰਗ ਕਰਦੇ ਹਾਂ ਕਿ ਸਾਡਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਿਆ ਜਾਵੇ ਅਤੇ ਚੋਰੀ ਕਰਨ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
Click to Follow Babushahi Facebook page →