ਨਵੀਂ ਬਣ ਰਹੀ ਇਮਾਰਤ ਵਿੱਚ ਲੱਖਾ ਦਾ ਸਮਾਨ ਚੋਰੀ ਕਰਕੇ ਲੈ ਗਏ ਚੋਰ
ਤਿੰਨਾਂ ਮੰਜ਼ਿਲਾਂ ਤੇ ਤਸੱਲੀ ਨਾਲ ਕੀਤੀ ਚੋਰੀ,ਏਸੀ ਦੀਆਂ ਕਾਪਰ ਪਾਈਪਾਂ ਤੇ ਵਾਇਰਿੰਗ ਪੁੱਟ ਕੇ ਤਾਰਾਂ ਵੀ ਚੋਰੀ ਕਰਕੇ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 5 ਅਪ੍ਰੈਲ 2026 :
ਸ਼ਹਿਰ ਦੀ ਮਸ਼ਹੂਰ ਇਲੈਕਟਰੋਨਿਕ ਦੀ ਦੁਕਾਨ ਅਜੇ ਟੀਵੀ ਸੈਂਟਰ ਦੇ ਮਾਲਕ ਵੱਲੋਂ ਉਸਾਰੀ ਜਾ ਰਹੀ ਨਵੀਂ ਇਮਾਰਤ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦਾ ਵੱਡਾ ਕਾਰਾ ਕੀਤਾ ਗਿਆ ਜਿੱਥੇ ਲੱਖਾਂ ਰੁਪਏ ਮੁੱਲ ਦੀਆਂ ਏਅਰ ਕੰਡੀਸ਼ਨਰਸ ਦੀਆਂ 15 ਕਾਪਰ ਪਾਈਪਾਂ ਤੇ ਵਾਇਰਿੰਗ ਪੁੱਟ ਕੇ ਵਿੱਚੋਂ ਤਾਰਾਂ ਹੀ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਵੱਲੋਂ ਇਮਾਰਤ ਦੇ ਤਾਲੇ ਨਹੀਂ ਤੋੜੇ ਗਏ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਰ ਨੇੜੇ ਦੀ ਕਿਸੇ ਬਿਲਡਿੰਗ ਵਿੱਚੋਂ ਹੁੰਦੇ ਹੋਇਆ ਛੱਤ ਰਾਹੀ ਜਾਂ ਫਿਰ ਲਿਫਟ ਲਈ ਛੱਡੀ ਗਈ ਖਾਲੀ ਜਗ੍ਹਾ ਵਿੱਚੋਂ ਉੱਪਰ ਚੜ ਕੇ ਇਮਾਰਤ ਵਿੱਚ ਵੜੇ ਹੋਣਗੇ । ਇਮਾਰਤ ਦੇ ਮਾਲਕ ਪੰਕਜ ਮਹਾਜਨ ਦਾ ਕਹਿਣਾ ਹੈ ਕਿ ਚੋਰਾਂ ਵੱਲੋਂ ਬੜੀ ਤਸੱਲੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਤਿੰਨਾਂ ਮੰਜ਼ਿਲਾਂ ਤੋਂ ਸਮਾਨ ਅਤੇ ਵਾਇਰਿੰਗ ਪੁੱਟ ਕੇ ਤਾਰਾਂ ਚੋਰੀ ਕੀਤੀਆਂ ਗਈਆਂ ਹਨ। ਉਹਨਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਨੇੜੇ ਦੇ ਸੀ ਸੀਟੀਵੀ ਕੈਮਰੇ ਖੰਗਾਲੀ ਜਾ ਰਹੇ ਹਨ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਦੱਸ ਦਈਏ ਕਿ ਜਿਸ ਸਿਮਰਤ ਵਿੱਚ ਚੋਰੀ ਹੋਈ ਹੈ ਉਸਦੇ ਨੇੜੇ ਇੱਕ ਵੱਡਾ ਬੈਂਕ ਅਤੇ ਉਸਦਾ ਏ ਟੀ ਐਮ ਵੀ ਹੈ।
Click to Follow Babushahi Facebook page →