ਹੁਣ 112 ਤੇ Emergency ਕਾਲ ਕਰਨ ਤੇ ਤੁਰੰਤ ਪਹੁੰਚਣਗੇ ਪੁਲਿਸ ਸਹਾਇਤਾ
ਗੁਰਦਾਸਪੁਰ ਜਿਲ੍ਹੇ ਨੂੰ ਮਿਲੇ 21 ਐਮਰਜਂਸੀ ਰਿਸਪਾਂਸ ਵਹੀਕਲ ਐਸਐਸਪੀ ਨੇ ਕੀਤੇ ਰਵਾਨਾ
ਰੋਹਿਤ ਗੁਪਤਾ
ਗੁਰਦਾਸਪੁਰ , 1 ਅਪ੍ਰੈਲ 2026 :
ਹੁਣ 112 ਨੰਬਰ ਤੇ ਡਾਇਲ ਕਰਨ ਤੇ ਤੁਹਾਡੇ ਤੱਕ ਤੁਰੰਤ ਪੁਲਿਸ ਸਹਾਇਤਾ ਪਹੁੰਚ ਜਾਏਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਜ਼ਿਲਾ ਗੁਰਦਾਸਪੁਰ ਨੂੰ 21 ਐਮਰਜੰਸੀ ਰਿਸਪਾਂਸ ਵਾਹਨ ਹੋਰ ਮੁਹਈਆ ਕਰਵਾ ਦਿੱਤੇ ਗਏ ਹਨ। ਜਿਸ ਨਾਲ ਫੋਨ ਐਮਰਜੰਸੀ ਵਾਹਨਾਂ ਦੀ ਗਿਣਤੀ ਵੱਧ ਕੇ 32 ਹੋ ਗਈ । ਐਸਐਸਪੀ ਗੁਰਦਾਸਪੁਰ ਆਦਿਤਿਆ ਨੇ ਪੁਲਿਸ ਲਾਈਨ ਗੁਰਦਾਸਪੁਰ ਤੋਂ ਅੱਜ ਨਵੀਆਂ ਮਿਲੀਆਂ ਗੱਡੀਆਂ ਨੂੰ ਪੁਲਿਸ ਲਾਈਨ ਗੁਰਦਾਸਪੁਰ ਤੋਂ ਰਵਾਨਾ ਕੀਤਾ ।
ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਹੁਣ ਐਮਰਜੰਸੀ ਕਾਲ ਆਨ ਤੇ ਪੁਲਿਸ ਵੱਲੋਂ ਵੀ ਤੁਰੰਤ ਐਮਰਜੰਸੀ ਰਿਸਪਾਂਸ ਦਿੱਤਾ ਜਾਵੇਗਾ ਤੇ ਘਟਨਾ ਵਾਲੀ ਥਾਂ ਤੇ ਪਹੁੰਚਣਾ ਸੌਖਾ ਹੋ ਜਾਵੇਗਾ। ਜਿਸ ਨਾਲ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣਾ ਸੁਖਾਲਾ ਹੋ ਜਾਏਗਾ।
Click to Follow Babushahi Facebook page →