ਗਗਨਦੀਪ ਰੰਧਾਵਾ ਮਾਮਲੇ ਦੀ ਜਾਂਚ ਮੁੱਖ ਸਕੱਤਰ ਹੀ ਕਰਣਗੇਃ- ਭਗਵੰਤ ਮਾਨ
ਚੰਡੀਗੜ੍ਹ ਃ- 24 ਮਾਰਚ 2026
ਰਵੀ ਜੱਖੂ
ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵਲੋਂ ਖੁਦਕੁਸ਼ੀ ਮਾਮਲੇ ਦੀ ਜਾਂਚ CBI ਤੋ ਕਰਵਾਉਣ ਬਾਰੇ ਬੋਲਦਿਆਂ ਕਿਹਾ ਕਿ ਕਿ ਅਸੀਂ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਕੋਈ ਵੀ ਹੈ, ਪੂਰਾ ਪੰਜਾਬ ਮੇਰਾ ਪਰਿਵਾਰ ਹੈ। ਮੈਂ ਪਹਿਲੇ ਦਿਨ ਹੀ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਹੁਣ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਹੋ ਗਈ ਹੈ, ਰਿਮਾਂਡ ਦੌਰਾਨ ਜੋ ਵੀ ਆਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਹਰਿਆਣਾ IPS ਮਾਮਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉੱਥੇ ਕੋਈ ਸੀਬੀਆਈ ਜਾਂਚ ਨਹੀਂ ਸੀ। ਰਾਜਾ ਵੜਿੰਗ, ਅਮਿਤ ਸ਼ਾਹ ਅਤੇ ਹੋਰ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੀ ਉਦੋਂ ਸੀਬੀਆਈ ਜਾਂਚ ਸੀ? ਇਸ ਲਈ ਇਸ ਵਿੱਚ ਸਵਾਲ ਉਠਾਉਣ ਦੀ ਬਜਾਏ ਆਪਣੇ ਆਪ ਨੂੰ ਦੇਖੋ। ਮੈਨੂੰ ਪਰਿਵਾਰ ਨਾਲ ਹਮਦਰਦੀ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਸਕੱਤਰ ਕਮੇਟੀ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ।
Click to Follow Babushahi Facebook page →