'ਮਜੀਠੀਏ ਦਾ ਬੜਾ ਚਿੱਟਾ ਕੁੜਤਾ ਪੰਜਾਮਾ ਏ' ਕਵਿਤਾ ਨਾਲ ਮਸ਼ਹੂਰ ਹੋਏ ਸਾਹਿਤਕਾਰ ਵਰਿੰਦਰ ਔਲਖ ਨੂੰ ਮੋਟਰਸਾਈਕਲ ਨਾਲ ਕੀਤਾ ਸਨਮਾਨਿਤ
ਪੰਜਗਰਾਈਂ ਕਲਾਂ,17 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ): 'ਮਜੀਠੀਏ ਦਾ ਬੜਾ ਚਿੱਟਾ ਕੁੜਤਾ ਪੰਜਾਮਾ ਏ' ਕਵਿਤਾ ਨਾਲ ਮਸ਼ਹੂਰ ਹੋਏ ਤੇ 'ਦੁਨੀਆਂ ਯਾਦ ਰੱਖੂਗੀ' ਕਿਤਾਬ ਲਿਖ ਕੇ ਸਾਹਿਤ ਕਲਾ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਉੱਘੇ ਸਾਹਿਤਕਾਰ ਵਰਿੰਦਰ ਔਲਖ ਨੂੰ ਬੀਤੇ ਦਿਨੀਂ ਬਘੇਲਾ ਪਿੰਡ ਵਿਖੇ ਸ਼ਹੀਦ ਬਾਬਾ ਜ਼ੋਰਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਤੇ ਪਲਟੀਨਾ ਮੋਟਰਸਾਈਕਲ ਨਾਲ ਅਮਰਜੀਤ ਸਿੰਘ ਭਲੂਰ (ਇਟਲੀ) ਤੇ ਸੰਦੀਪ ਜੰਡ (ਇਟਲੀ) ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਵਰਿੰਦਰ ਔਲਖ ਨੂੰ ਮਿਲੇ ਇਸ ਮਾਨ ਸਨਮਾਨ ਤੇ ਵਰਿੰਦਰ ਔਲਖ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਊਧਮ ਸਿੰਘ ਔਲਖ, ਪਟਵਾਰੀ ਨਿਸ਼ੂ ਕੰਬੋਜ, ਪਟਵਾਰੀ ਅਰਵਿੰਦ ਅਤੇ ਸਤਨਾਮ ਸਿੰਘ, ਪੱਤਰਕਾਰ ਸੁਖਮੰਦਰ ਸਿੰਘ ਬਰਾੜ, ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ,ਪੰਜਗਰਾਈ ਕਲਾਂ ਦੇ ਦਸ਼ਮੇਸ਼ ਨਗਰ ਦੇ ਸਰਪੰਚ ਜਸਵਿੰਦਰ ਸਿੰਘ ਗਿੱਲ, ਬਾਬਾ ਗੁਰਪ੍ਰੀਤ ਬੰਬੀਹਾ ਭਾਈ,ਸੰਤ ਬਾਬਾ ਚਮਕੌਰ ਸਿੰਘ ਪੰਜਗਰਾਈਂ,ਪ੍ਰਿੰਸੀਪਲ ਮਨਪ੍ਰੀਤ ਕੌਰ ਭਲੂਰੀਆ ਨੇ ਵਰਿੰਦਰ ਔਲਖ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ।
Click to Follow Babushahi Facebook page →