ਔਰਤਾਂ ਖਿਲਾਫ ਟਿੱਪਣੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੇ ਪੁਤਲਾ ਸਾੜਿਆ
ਅਸ਼ੋਕ ਵਰਮਾ
ਬਠਿੰਡਾ,12 ਮਾਰਚ 2026 :ਅੱਜ ਇਥੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਔਰਤ ਦਿਵਸ ਤੇ ਲੁਧਿਆਣੇ ਲੜਕੀਆਂ ਦੇ ਕਾਲਜ ਵਿੱਚ ਸ਼ਿਰਕਤ ਕਰਨ ਗਏ ,ਲੜਕੀਆਂ ਨੂੰ ਕੋਈ ਸੇਧ ਦੇਣ ਵਾਲੀਆਂ ਗੱਲਾਂ ਬਾਤਾਂ ਕੀਤੀਆਂ ਹੋਣ ਜਾਂ ਉਹਨਾਂ ਨੂੰ ਕੋਈ ਕਾਲਜ ਜਾਂ ਯੂਨੀਵਰਸਿਟੀ ਬਣਾਉਣ ਬਾਰੇ ਦੱਸਿਆ ਹੋਵੇ ਸਰਕਾਰ ਵੱਲੋਂ ਕੋਈ ਬਣਾਏ ਗਏ ਕਾਲਜਾਂ ਯੂਨੀਵਰਸਿਟੀਆਂ ਬਾਰੇ ਦੱਸਿਆ ਹੋਵੇ ਜਾਂ ਕੋਈ ਉਹਨਾਂ ਦੀ ਨੌਕਰੀਆਂ ਬਾਰੇ ਪ੍ਰਬੰਧ ਕਰਨ ਵਾਸਤੇ ਜਾਂ ਕੋਈ ਔਰਤਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਦੀ ਬਜਾਏ ਕਈ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ।
ਇਸਤਰੀ ਅਕਾਲੀ ਦਲ ਨੇ ਮੰਗ ਕੀਤੀ ਕਿ ਪਹਿਲਾਂ ਵੀ ਇਹਨਾਂ ਦੇ ਮੰਤਰੀ ਐਮਐਲਏ ਔਰਤਾਂ ਅਤੇ ਬੱਚਿਆਂ ਨਾਲ ਕਈ ਤਰ੍ਹਾਂ ਦੀਆਂ ਕਥਿਤ ਤੌਰ ਤੇ ਗਲਤ ਟਿੱਪਣੀਆਂ ਵਿੱਚ ਸ਼ਾਮਿਲ ਸਨ। ਉਹਨਾਂ ਨੂੰ ਵੀ ਬਚਾ ਲਿਆ ਗਿਆ ਅਤੇ ਹੁਣ ਮੁੱਖ ਮੰਤਰੀ ਆਪ ਵੀ ਇਹੋ ਜਿਹੀਆਂ ਗੱਲਾਂ ਕਰਕੇ ਬਚ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਮੰਗ ਕਰਦਾ ਹੈ ਕਿ ਮੁੱਖ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਤੋਂ ਅਸਤੀਫਾ ਲਿਆ ਜਾਣਾ ਚਾਹੀਦਾ ਹੈ, ਨੈਸ਼ਨਲ ਵੋਮਨ ਕਮਿਸ਼ਨ ਅਤੇ ਮਾਣਯੋਗ ਹਾਈਕੋਰਟ ਨੂੰ ਸੋ ਮੋਟੋ ਲੈ ਕੇ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ।ਅੱਜ ਦੇ ਇਸ ਰੋਸ ਧਰਨੇ ਨੂੰ ਬਲਵਿੰਦਰ ਕੌਰ ਸਾਬਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਜੋਗਿੰਦਰ ਕੌਰ ਐਸਜੀਪੀਸੀ ਮੈਂਬਰ, ਮਨਦੀਪ ਕੌਰ ਚੇਅਰ ਪਰਸਨ ਬਲਾਕ ਸੰਮਤੀ, ਜਸਕਰਨ ਕੌਰ ਸੀਨੀਅਰ ਆਗੂ,ਰੁਪਿੰਦਰ ਕੌਰ, ਕਿਰਨਪਾਲ ਕੌਰ , ਅਮਨਦੀਪ ਕੌਰ ਜੀਦਾ, ਮਨਜੀਤ ਕੌਰ, ਸ਼ਰਨ ਕੌਰ, ਸਤਵਿੰਦਰ ਕੌਰ, ਆਦਿ ਆਗੂ ਹਾਜ਼ਰ ਸਨ।
Click to Follow Babushahi Facebook page →