ਹਰਮੀਤ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਦੇ ਕੋ-ਚੇਅਰਮੈਨ ਨਿਯੁਕਤ: ਕਾਲਕਾ
ਨਵੀਂ ਦਿੱਲੀ, 3 ਮਾਰਚ ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਮੀਤ ਸਿੰਘ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਕੋ-ਚੇਅਰਮੈਨ ਵਜੋਂ ਨਿਯੁਕਤ ਹੋਣ ‘ਤੇ ਦਿਲੋਂ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਸੰਦੇਸ਼ ਵਿੱਚ ਆਖਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਸਿਰਫ਼ ਇਕ ਇਤਿਹਾਸਕ ਅਤੇ ਆਧਿਆਤਮਿਕ ਕੇਂਦਰ ਹੀ ਨਹੀਂ, ਸਗੋਂ ਵਿਸ਼ਵ ਭਰ ਦੀ ਸੰਗਤ ਲਈ ਅਟੱਲ ਆਸਥਾ ਅਤੇ ਨਿਸ਼ਕਾਮ ਸੇਵਾ ਦਾ ਜੀਵੰਤ ਪ੍ਰਤੀਕ ਹੈ। ਇਸ ਪਵਿੱਤਰ ਧਾਮ ਦੀ ਪ੍ਰਬੰਧਕੀ ਜ਼ਿੰਮੇਵਾਰੀ ਨਿਭਾਉਣਾ ਸੱਚੀ ਲਗਨ, ਨਿਮਰਤਾ ਅਤੇ ਅਟੱਲ ਸੰਕਲਪ ਦੀ ਮੰਗ ਕਰਦਾ ਹੈ।
ਉਨ੍ਹਾਂ ਉਮੀਦ ਕੀਤੀ ਕਿ ਹਰਮੀਤ ਸਿੰਘ ਆਪਣੀ ਦੂਰਅੰਦੇਸ਼ੀ, ਪ੍ਰਬੰਧਕੀ ਯੋਗਤਾ ਅਤੇ ਗੁਰਸਿੱਖੀ ਰੂਹ ਨਾਲ ਸੰਗਤਾਂ ਦੀ ਸਹੂਲਤ, ਸੁਚੱਜੇ ਪ੍ਰਬੰਧ ਅਤੇ ਆਧੁਨਿਕ ਸਹੂਲਤਾਂ ਦੇ ਵਿਸਥਾਰ ਲਈ ਵਡਮੁੱਲਾ ਯੋਗਦਾਨ ਪਾਉਣਗੇ। ਗੁਰਦੁਆਰਾ ਸਾਹਿਬ ਆਉਣ ਵਾਲੀ ਸਮੂਹ ਸੰਗਤ ਨੂੰ ਉੱਤਮ ਪ੍ਰਬੰਧ ਅਤੇ ਸੁਖਦਾਈ ਵਾਤਾਵਰਣ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨਿਸ਼ਚਿਤ ਤੌਰ ‘ਤੇ ਮੀਲ ਪੱਥਰ ਸਾਬਤ ਹੋਵੇਗੀ।
ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੋਂ ਗੁਰੂ ਘਰ ਦੀ ਮਰਯਾਦਾ ਅਤੇ ਸੇਵਾ ਪ੍ਰੰਪਰਾਵਾਂ ਸਰਵਉਚ ਰੱਖਦੀ ਹੈ ਅਤੇ ਨਵੇਂ ਕੋ-ਚੇਅਰਮੈਨ ਦੀ ਅਗਵਾਈ ਵਿੱਚ ਇਹ ਰਿਵਾਇਤ ਹੋਰ ਵੀ ਮਜ਼ਬੂਤ ਬਣੇਗੀ। ਉਨ੍ਹਾਂ ਕਿਹਾ ਕਿ ਸੰਗਤ ਦੀ ਸਹੂਲਤ, ਪਾਰਦਰਸ਼ੀ ਪ੍ਰਬੰਧ ਅਤੇ ਲੰਗਰ ਸੇਵਾ ਦੇ ਵਿਸਥਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
Click to Follow Babushahi Facebook page →