'ਯੁਵਾ ਆਪਦਾ ਮਿੱਤਰ ਟ੍ਰੇਨਿੰਗ' ਸਫਲਤਾ ਪੂਰਵਕ ਸਮਾਪਤ
ਵਲੰਟੀਅਰਜ਼ ਕੋਲੋਂ ਟਰੇਨਿੰਗ ਦੇ ਅਖੀਰਲੇ ਦਿਨ ਦਿੱਤੀ ਗਈ ਟ੍ਰੇਨਿੰਗ ਬਾਰੇ ਫੀਡ ਬੈਕ ਲਈ ਗਈ
ਰੋਹਿਤ ਗੁਪਤਾ
ਗੁਰਦਾਸਪੁਰ,11 ਫਰਵਰੀ
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ 5 ਫਰਵਰੀ ਤੋਂ 11 ਫਰਵਰੀ ਤੱਕ 'ਯੁਵਾ ਆਪਦਾ ਮਿੱਤਰ' ਟ੍ਰੇਨਿੰਗ ਪ੍ਰੋਗਰਾਮ ਐੱਸ.ਐੱਸ.ਐੱਮ ਕਾਲਜ, ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਨਲ ਦਲਬੀਰ ਸਿੰਘ (ਹੈੱਡ ਆਫ਼ ਮਗਸੀਪਾ) ਦੀ ਯੋਗ ਅਗਵਾਈ ਹੇਠ ਕਰਵਾਈ ਗਈ ਹੈ।ਟ੍ਰੇਨਿੰਗ ਪ੍ਰੋਗਰਾਮ ਦੇ ਸੱਤਵੇਂ ਦਿਨ ਰਜਿਸਟਰਡ ਕੀਤੇ ਹੋਏ 200 ਐੱਨ . ਐੱਸ.ਐੱਸ ਅਤੇ ਐੱਨ.ਵਾਈ.ਕੇ.ਐੱਸ ਦੇ ਵਲੰਟੀਅਰਜ਼ ਕੋਲੋਂ ਟਰੇਨਿੰਗ ਦੇ ਅਖੀਰਲੇ ਦਿਨ ਪੇਪਰ ਲਿਆ ਗਿਆ ਅਤੇ ਵਲੰਟੀਅਰਜ਼ ਨੂੰ ਟ੍ਰੇਨਿੰਗ ਬਾਰੇ ਫੀਡ ਬੈਕ ਦੇਣ ਲਈ ਕਿਹਾ ।
ਸਮਾਪਤੀ ਸਮਾਰੋਹ ਵਿੱਚ ਪੀ.ਸੀ.ਐੱਸ ਅਧਿਕਾਰੀ ਕੁਲਦੀਪ ਚੰਦ, ਮੁੱਖ ਮੰਤਰੀ ਫੀਲਡ ਅਫਸਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।
ਵਲੰਟੀਅਰਾਂ ਨੇ ਟ੍ਰੇਨਿੰਗ ਪ੍ਰੋਗਰਾਮ ਬਾਰੇ ਬਹੁਤ ਹੀ ਸਕਾਰਾਤਮਕ ਵਿਚਾਰ ਰੱਖੇ ਜਿਨਾਂ ਨੂੰ ਸੁਣ ਕੇ ਪੀ.ਸੀ.ਐੱਸ ਅਧਿਕਾਰੀ ਕੁਲਦੀਪ ਚੰਦ ਨੇ ਸਾਰੀ ਮੈਗਸੀਪਾ ਟੀਮ ਐਸ.ਐਸ.ਐਮ ਕਾਲਜ ਪ੍ਰਿੰਸੀਪਲ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜ਼ਿਲ੍ਹੇ ਵਿੱਚ ਆਪ ਜੀ ਨੇ ਵਲੰਟੀਅਰਾਂ ਨੂੰ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਹੈ ਆਉਣ ਵਾਲੇ ਸਮੇਂ ਵਿੱਚ ਸਾਰੇ ਵਲੰਟੀਅਰ ਆਪਦਾਵਾ ਨਾਲ ਨਜਿੱਠਣ ਲਈ ਤਿਆਰ ਰਹਿਣਗੇ।
ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵੱਲੋਂ ਸਾਰੇ ਐਸ.ਐਸ.ਐਮ ਕਾਲਜ ਸਟਾਫ ਮੈਂਬਰ ਪ੍ਰਿੰਸੀਪਲ , ਨੋਡਲ ਆਫਿਸਰ ਪਰਮਿੰਦਰ ਸਿੰਘ ਸੈਣੀ ਦਾ ਧੰਨਵਾਦ ਕੀਤਾ ਗਿਆ ਅਤੇ ਕੋਰਸ ਰਿਪੋਰਟ ਪੜ੍ਹੀ ਗਈ।
ਇਸ ਸਭ ਦੇ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਾਲਜ ਵਿੱਚ ਕੈਂਪ ਨੂੰ ਸਫਲਤਾ ਪੂਰਵਕ ਸੰਪੰਨ ਕਰਾਉਣ ਵਿੱਚ ਸਹਾਇਕ ਸਟਾਫ ਦਾ ਵੀ ਮੈਗਸੀਪਾ ਵੱਲੋਂ ਧੰਨਵਾਦ ਕੀਤਾ ਗਿਆ। ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਆਈ ਕਾਰਡ ਵੰਡੇ ਗਏ।
ਇਹ ਮੌਕੇ ਜ਼ਿਲਾ ਯੂਥ ਅਫਸਰ ਮੈਡਮ ਸੰਦੀਪ ਕੌਰ, ਐਸ.ਐਸ.ਐਮ. ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ, ਪਰਮਿੰਦਰ ਸੈਣੀ (ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫ਼ਸਰ), ਮੁਕੇਸ਼ ਵਰਮਾ (ਸਹਾਇਕ ਨੋਡਲ ਅਫ਼ਸਰ), ਪ੍ਰੋਫੈਸਰ ਗਰੋਵਰ (ਡੀਨ ਯੂਥ ਵੈਲਫੇਅਰ), ਪਵਨ ਭਾਰਦਵਾਜ , ਐਨ.ਐਸ.ਐਸ ਇੰਚਾਰਜ ਸੁਸ਼ਮਾ, ਸੁਬੀਰ ਆਦਿ ਤੋਂ ਇਲਾਵਾ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ, ਸ਼ਾਇਨਾ,ਆਯੂਸ਼, ਯੋਗੇਸ਼, ਆਦਿਤੀ , ਰਿਸ਼ਾ , ਦਵਿੰਦਰ ਕੌਰ ਸ਼ਾਮਿਲ ਸਨ ।