ਤਰਨਤਾਰਨ: ਥਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਹਲਵਾਈਆਂ ਦੀ ਦਰਦਨਾਕ ਮੌਤ
ਪਿੰਡ ਚੂਸਲੇਵਾੜ ਨੇੜੇ ਵਾਪਰਿਆ ਹਾਦਸਾ; ਪੁਲਿਸ ਨੇ ਗੱਡੀ ਕਬਜ਼ੇ ਵਿੱਚ ਤਰਨ ਤਾਰਨ: ਥਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਹਲਵਾਈਆਂ ਦੀ ਦਰਦਨਾਕ ਮੌਤਲੈ ਕੇ ਕਾਰਵਾਈ ਕੀਤੀ ਸ਼ੁਰੂ
ਬਲਜੀਤ ਸਿੰਘ
ਪੱਟੀ (ਤਰਨ ਤਾਰਨ), 5 ਫਰਵਰੀ 2026: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਚੂਸਲੇਵਾੜ ਨੇੜੇ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਬ੍ਰਹਮਪੁਰਾ ਦੇ ਵਸਨੀਕਾਂ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਹਲਵਾਈ ਸਨ।
ਮ੍ਰਿਤਕ ਦੇ ਭਰਾ ਸੁਖਚੈਨ ਸਿੰਘ ਅਨੁਸਾਰ, ਦੋਵੇਂ ਵਿਅਕਤੀ ਪਿੰਡ ਸਿਧਵਾਂ ਵੱਲ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।ਥਾਣਾ ਸਦਰ ਦੇ ਮੁਖੀ ਵਿਪਨ ਕੁਮਾਰ ਨੇ ਦੱਸਿਆ ਕਿ ਥਾਰ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।