ਪੈਨਸ਼ਨ ਐਸੋਸੀਏਸ਼ਨ ਸਰਕਲ ਨਵਾਂਸ਼ਹਿਰ ਦੀ ਕਨਵੈਨਸ਼ਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 31 ਜਨਵਰੀ ,2026
ਸੂਬਾ ਕਮੇਟੀ ਦੇ ਸੱਦੇ ਤੇ ਪੈਨਸ਼ਨ ਐਸੋਸੀਏਸ਼ਨ ਸਰਕਲ ਨਵਾਂਸ਼ਹਿਰ ਦੀ ਕਨਵੈਨਸ਼ਨ ਕੁਲਵਿੰਦਰ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਸੂਬਾ ਉਪ ਸਕੱਤਰ ਸ੍ਰੀ ਸ਼ਿਵ ਕੁਮਾਰ ਤਿਵਾੜੀ ਵਿਸ਼ੇਸ਼ ਤੌਰ ਤੇ ਪਹੁੰਚੇ। ਭਰਾਤਰੀ ਜਥੇਬੰਦੀਆਂ ਵੱਲੋਂ ਟੀਚਰ ਫਰੰਟ ਦੇ ਸੂਬਾਈ ਆਗੂ ਕੁਲਦੀਪ ਸਿੰਘ ਦੌੜਕਾਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਬਿਜਲੀ ਵਿਭਾਗ ਦੀਆ ਜ਼ਮੀਨਾਂ ਵੇਚਣ ਦਾ ਵਿਰੋਧ ਕੀਤਾ। ਮੰਡਲ ਨਵਾਂਸ਼ਹਿਰ ਦੇ ਪ੍ਰਧਾਨ ਨਰਿੰਦਰ ਮਹਿਤਾ ਮੀਤ ਪ੍ਰਧਾਨ ਸ਼ੰਬੂ ਨਰੇਣ, ਅਸ਼ੋਕ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਭਾਸਕਰ, ਸੱਤਪਾਲ ਭਾਟੀਆ,ਮੰਡਲ ਗੜ੍ਹਸ਼ੰਕਰ ਦੇ ਪ੍ਰਧਾਨ ਕਮਲ ਦੇਵ ਸਕੱਤਰ ਅਮਰੀਕ ਸਿੰਘ, ਮਹਿੰਦਰ ਸਿੰਘ, ਜਗਦੀਸ਼ ਕੁਮਾਰ , ਮੰਡਲ ਗੁਰਾਇਆ ਦੇ ਪ੍ਰਧਾਨ ਪਿਆਰਾ ਰਾਮ ਸਕੱਤਰ ਸੁਰਿੰਦਰ ਲਾਖਾ, ਜਸਪਾਲ ,ਮੰਡਲ ਬੰਗਾਂ ਦੇ ਪ੍ਰਧਾਨ ਜੀਤ ਰਾਮ, ਸਕੱਤਰ ਸ੍ਰੀ ਰਾਮ,ਅਮਰ ਚੰਦ ਸਾਬਕਾ ਸਰਕਲ ਪ੍ਰਧਾਨ ਸਾਰੀਆਂ ਵਲੋਂ ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ 16%ਡੀ.ਏ. ਦੇਣ ਦੀ ਮੰਗ ਕੀਤੀ।ਸਰਕਲ ਆਗੂ ਬਲਵਿੰਦਰ ਪਾਲ,ਵਿਜੈ ਬਾਲੀ, ਮਲਕੀਤ ਮੰਢਾਲੀ, ਨਸ਼ੀਬਚੰਦ, ਕੁਲਵਿੰਦਰ ਸਿੰਘ, ਨਰਿੰਜਨ ਸਿੰਘ, ਜਗਦੀਸ਼ ਚੰਦਰ, ਬਲਵੀਰ ਦੌਸਾਂਝ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹਿੰਦੋਸਤਾਨ ਦੀ ਬੀ.ਜੇ.ਪੀ.ਸਰਕਾਰ ਵਲੋਂ ਲਿਆਂਦੇ ਚਾਰ ਲੇਵਰਕੋਡ,ਸੀਡ ਬੀਲਅਤੇ ਬਿਜਲੀ ਬੀਲ 2025ਦਾ ਵਿਰੋਧ ਕੀਤਾ।ਸੁਬਾਈ ਆਗੂ ਸ਼ਿਵ ਕੁਮਾਰ ਤਿਵਾੜੀ ਵੱਲੋਂ ਜਿਥੇ ਬੁਲਾਰੇ ਸਾਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਥੇ ਮੋਦੀ ਸਰਕਾਰ ਦੀਆਂ ਮੁਲਾਜ਼ਮ,ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਨੇ ਕਨਵੈਨਸ਼ਨ ਵਿੱਚ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਪੈਨਸ਼ਨ ਸਾਥੀਆਂ ਨੂੰ ਸੰਘਰਸ਼ਾਂ ਵਿੱਚ ਵੱਧ ਚੜਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਸਟੇਜ ਦੀ ਕਾਰਵਾਈ ਸਕੱਤਰ ਅਸ਼ਵਨੀ ਕੁਮਾਰ ਗੜ੍ਹਸ਼ੰਕਰੀ ਵਲੋਂ ਵਾਖੁਬੀ ਨਿਭਾਈ ਗਈ।