ਸਲੱਮ ਏਰੀਆ ਮਾਨ ਕੌਰ ਵਿਖੇ ਬੱਚਿਆਂ ਦੇ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿੱਚ ਬੈਂਕ ਆਫ਼ ਇੰਡੀਆ ਗੁਰਦਾਸਪੁਰ ਨੇ ਸਟੇਸ਼ਨਰੀ ਵੰਡੀ
ਰੋਹਿਤ ਗੁਪਤਾ
ਗੁਰਦਾਸਪੁਰ, 31 ਜਨਵਰੀ
ਰਾਸ਼ਟਰੀ ਪੁਰਸਕਾਰ ਪ੍ਰਾਪਤ ਰੋਮੇਸ ਮਹਾਜਨ ਯੋਗ ਅਗਵਾਈ ਹੇਠ ਗੁਰਦਾਸਪੁਰ ਦੇ ਸਲੱਮ ਏਰੀਆ ਮਾਨ ਕੌਰ ਵਿਖੇ ਸਲੱਮ ਖੇਤਰ ਦੇ ਬੱਚਿਆਂ ਲਈ ਚਲਾਏ ਜਾ ਰਹੇ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਬੈਂਕ ਆਫ਼ ਇੰਡੀਆ ਗੁਰਦਾਸਪੁਰ ਦੇ ਬ੍ਰਾਂਚ ਮੈਨੇਜਰ ਸ਼੍ਰੀ ਉਤਮ ਨੇ ਆਪਣੀ ਸਮਰਪਿਤ ਟੀਮ ਸਮੇਤ ਸੈਂਟਰ ਵਿੱਚ ਪਹੁੰਚ ਕੇ ਬੱਚਿਆਂ ਨੂੰ ਉਨ੍ਹਾਂ ਦੀ ਸਿੱਖਿਆਈ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਟੇਸ਼ਨਰੀ ਦੇ ਪੈਕਿਟ ਵੰਡੇ।
ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ ਅਤੇ ਜੋਸ਼ ਭਰਪੂਰ ਯੋਗਾ ਪ੍ਰਦਰਸ਼ਨ ਪੇਸ਼ ਕੀਤੇ ਗਏ, ਜਿਸ ਨਾਲ ਸਾਰਾ ਮਾਹੌਲ ਉਤਸ਼ਾਹ ਅਤੇ ਸਕਾਰਾਤਮਕਤਾ ਨਾਲ ਭਰ ਗਿਆ। ਬੱਚਿਆਂ ਦੇ ਆਤਮਵਿਸ਼ਵਾਸ ਅਤੇ ਉਤਸ਼ਾਹ ਨੇ ਇਹ ਸਪਸ਼ਟ ਕੀਤਾ ਕਿ ਸਹੀ ਮਾਰਗਦਰਸ਼ਨ, ਦੇਖਭਾਲ ਅਤੇ ਪ੍ਰੋਤਸਾਹਨ ਨਾਲ ਹਰ ਬੱਚਾ ਆਪਣਾ ਸੁਨਿਹਰਾ ਭਵਿੱਖ ਸਿਰਜ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ਼ ਸਮੇਤ ਟੀਚਰ ਮਨਦੀਪ ਕੌਰ, ਆਸ਼ੂ ਅਤੇ ਕਿਰਨ ਤ੍ਰੇਹਨ ਵੀ ਹਾਜ਼ਰ ਰਹੇ।
ਇਸ ਮੌਕੇ ਬਖਸ਼ੀ ਰਾਜ਼ ਨੇ ਬੈਂਕ ਆਫ਼ ਇੰਡੀਆ ਦੀ ਟੀਮ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਸਮਾਜ ਵਿੱਚ ਸਿੱਖਿਆ, ਕਰੁਣਾ ਅਤੇ ਸੇਵਾ ਦੀ ਰੋਸ਼ਨੀ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।