Ferozepur News: ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਇਵੇਟ ਲਿਮੀ. ਦਾ ਲਾਇਸੰਸ ਕੀਤਾ ਰੱਦ
ਫ਼ਿਰੋਜ਼ਪੁਰ 30 ਜਨਵਰੀ 2026 -
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਫਰਮ ਐਮ/ਐਸ ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਇਵੇਟ ਲਿਮੀ. ਨੇੜੇ ਉਧਮ ਸਿੰਘ ਚੌਕ, ਫ਼ਿਰੋਜ਼ਪੁਰ ਸ਼ਹਿਰ ਦੇ ਨਾਮ 'ਤੇ ਸ਼੍ਰੀਮਤੀ ਮੋਨਿਕਾ ਕੱਕੜ ਪਤਨੀ ਰਾਹੁਲ ਕੱਕੜ ਵਾਸੀ ਕੱਕੜ ਨਿਵਾਸ ਨਿਊ ਆਜ਼ਾਦ ਨਗਰ, ਜ਼ਿਲ੍ਹਾ ਫਿਰੋਜ਼ਪੁਰ ਨੂੰ ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਲਈ ਇਸ ਦਫਤਰ ਵੱਲੋਂ ਲਾਇਸੰਸ ਨੰਬਰ 60/ਐਲਪੀਸੀ ਮਿਤੀ 14.05.2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 13.05.2024 ਤੱਕ ਸੀ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਸਮੇਂ ਅੰਦਰ ਲਾਇਸੰਸ ਰੀਨਿਊ ਨਾ ਕਰਵਾਉਣ ਕਾਰਨ ਲਾਇਸੰਸ ਧਾਰਕ ਦਾ ਉਕਤ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਲਾਇਸੰਸ ਧਾਰਕ ਨੂੰ ਜਵਾਬ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਲਾਇਸੰਸ ਧਾਰਕ ਵੱਲੋਂ ਦਿੱਤੇ ਗਏ ਜਵਾਬ ਵਿੱਚ ਲਾਇਸੰਸ ਦੇ ਸਸਪੈਂਡ ਸਮੇਂ ਦੌਰਾਨ ਕੰਮ ਕੀਤੇ ਜਾ ਨਾ ਕੀਤੇ ਜਾਣ ਸਬੰਧੀ ਕੋਈ ਸਪਸ਼ਟ ਜ਼ਿਕਰ ਨਾ ਕੀਤਾ ਗਿਆ ਹੈ।
ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਰਿਪੋਰਟ ਕੀਤੀ ਗਈ ਕਿ ਮੌਕੇ ’ਤੇ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਾਇਸੰਸ ਧਾਰਕ ਵੱਲੋਂ ਬਿਨ੍ਹਾ ਮੰਨਜ਼ੂਰੀ ਦੇ ਕੰਮ ਦਾ ਸਥਾਨ ਬਦਲ ਕੇ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਲਾਇਸੰਸ ਧਾਰਕ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮੱਗਲਿੰਗ ਰੂਲਜ਼, 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ ਹੁਮੈਨ ਸਮੱਗਲਿੰਗ ਐਕਟ, 2012 (ਨੇਮ ਐਜ਼ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 6(1)(ਈ) ਦੀ ਉਲਘੰਣਾ ਕੀਤੀ ਗਈ ਹੈ।
ਲਾਇਸੰਸ ਧਾਰਕ ਵੱਲੋਂ ਐਕਟ/ਰੂਲਜ਼ ਦੀ ਕੀਤੀ ਗਈ ਉਲੰਘਣਾ, ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਅਤੇ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ਤੇ ਸ੍ਰੀਮਤੀ ਮੋਨਿਕਾ ਕੱਕੜ ਪਤਨੀ ਸ੍ਰੀ ਰਾਹੁਲ ਕੱਕੜ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁਦ ਜਾਂ ਇਸਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।