ਕਾਰਵਾਈ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ 30 ਜਨਵਰੀ 2026 : ਖੰਨਾ ਪੁਲਿਸ ਦੀ ਇਹ ਕਾਰਵਾਈ ਓਪਰੇਸ਼ਨ ਪ੍ਰਹਾਰ ਤੋਂ ਉਪਜੀ ਹੈ, ਜੋ ਕਿ ਤਿੰਨ ਦਿਨਾਂ ਦੀ ਕੇਂਦਰਿਤ ਮੁਹਿੰਮ ਸੀ , ਇਸ ਦੌਰਾਨ ਗ੍ਰਿਫ਼ਤਾਰ ਅਪਰਾਧੀਆਂ ਦੀ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਵਿਸ਼ਲੇਸ਼ਣ ਨਾਲ ਇਹ ਗੱਲ ਸਾਹਮਣੇ ਆਈ ਕਿ ਕੁਝ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਤ ਨਸ਼ਾ ਛੁਡਾਊ ਕੇਂਦਰ , ਜੋ ਕਿ ਐਨਡੀਪੀਐਸ ਐਕਟ ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਲਾਇਸੈਂਸ ਚੱਲ ਰਹੇ ਹਨ , ਨਾ ਸਿਰਫ਼ ਨਸ਼ਾ ਪੀੜਤ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ , ਸਗੋਂ ਅਪਰਾਧੀਆਂ ਲਈ ਸੁਰੱਖਿਅਤ ਠਿਕਾਣੇ ਅਤੇ ਅਪਰਾਧ ਪੈਦਾ ਕਰਨ ਵਾਲੇ ਕੇਂਦਰ ਵੀ ਬਣ ਰਹੇ ਹਨ
ਖੰਨਾ ਪੁਲਿਸ ਐਸ ਐਸ ਪੀ ਡਾ ਦਰਪਣ ਆਹਲੂਵਾਲੀਆ ਦੇ ਅਗਵਾਈ ਹੇਠ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ , ਹੁਣ ਤੱਕ ਚਾਰ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਘੁੰਗਰਾਲੀ ਰਾਜਪੂਤਾਂ,ਗੋਬਿੰਦਪੁਰਾ,ਰਾੜਾ ਸਾਹਿਬ ਨੂੰ ਬੇਨਕਾਬ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਮਾਲਕਾਂ/ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ , ਇਸ ਮਾਮਲੇ ਵਿੱਚ 150 ਤੋਂ ਵਧ ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ , ਜਿਸ ਵਿੱਚ ਇੱਕ CP ਲੁਧਿਆਣਾ ਦੇ ਥਾਣੇ ਦਾ PO ਵੀ ਹੈ ਜੋ ਕਿ ਵਿੱਕੀ ਮਾਰਾਡੋ ਕੇਸ ਦਾ ਕੇਸਵਾਰ ਹੈ , ਅਤੇ ਇਹਨਾਂ ਵਿੱਚ ਕਈ ਵਿਅਕਤੀਆਂ ਤੇ ਹੋਰ ਕੇਸ ਵੀ ਦਰਜ ਹਨ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ
ਇਹ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਇਸ ਨਾਲ ਜੁੜੇ ਪੂਰੇ ਨੈੱਟਵਰਕ ਨੂੰ ਤੋੜਨ ਲਈ ਹੋਰ ਜਾਂਚ, ਵਿੱਤੀ ਜਾਂਚ ਅਤੇ ਡਿਜ਼ਿਟਲ ਫੋਰੈਂਸਿਕ ਵਿਸ਼ਲੇਸ਼ਣ ਵੀ ਕੀਤੀ ਜਾ ਰਹੀ ਹੈ