ਪਾਬੰਦੀ ਦੇ ਬਾਵਜੂਦ ਵੀ ਜੈਤੋ 'ਚ ਚਾਈਨਾ ਡੋਰ ਸ਼ਰੇਆਮ ਅਸਮਾਨ 'ਚ ਉਡਦੀ ਦੇ ਰਹੀ ਦਿਖਾਈ: ਐਡਵੋਕੇਟ ਬਰਾੜ
ਚਾਇਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ : ਡੀਐੱਸਪੀ ਇਕਬਾਲ ਸੰਧੂ
ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ..?
ਜੈਤੋ, 21 ਜਨਵਰੀ (ਮਨਜੀਤ ਸਿੰਘ ਢੱਲਾ)-ਸਥਾਨਕ ਸ਼ਹਿਰ ਤੇ ਇਲਾਕੇ 'ਚ ਪਾਬੰਦੀਸ਼ੁਦਾ ਮਾਰੂ ਚਾਈਨਾ ਡੋਰ ਦੀ ਖੁੱਲ੍ਹੇਆਮ ਵਿਕਰੀ ਅਤੇ ਵਰਤੋਂ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਕਾਨੂੰਨੀ ਰੋਕਾਂ ਦੇ ਬਾਵਜੂਦ ਇਹ ਖ਼ਤਰਨਾਕ ਡੋਰ ਪਤੰਗਬਾਜ਼ਾਂ ਦੇ ਹੱਥਾਂ 'ਚ ਆਸਾਨੀ ਨਾਲ ਪਹੁੰਚ ਰਹੀ ਹੈ ਜਿਸ ਕਾਰਨ ਆਮ ਲੋਕਾਂ ਖ਼ਾਸ ਕਰਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ, ਬੱਚਿਆਂ ਤੇ ਪਸ਼ੂ/ਪੰਛੀਆਂ ਦੀ ਜਾਨ ਨੂੰ ਸਿੱਧਾ ਖ਼ਤਰਾ ਪੈਦਾ ਹੋ ਗਿਆ ਹੈ, ਪਿਛਲੇ ਦਿਨੀਂ ਪੰਜਾਬ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿੱਥੇ ਚਾਈਨਾ ਡੋਰ ਨਾਲ ਗਲ੍ਹ ਕਟਣ ਤੇ ਗੰਭੀਰ ਜ਼ਖ਼ਮੀ ਹੋਣ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤਿ ਨਿੰਦਣਯੋਗ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਬ ਡਵੀਜ਼ਨ ਜੈਤੋ ਤੋਂ ਸੀਨੀਅਰ ਐਡਵੋਕੇਟ ਅਕਾਲਜੋਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਫਿਰ ਕੁਝ ਲਾਲਚੀ ਦੁਕਾਨਦਾਰਾਂ ਵੱਲੋਂ ਛੋਟੇ ਬੱਚਿਆਂ ਇਹ ਮਾਰੂ ਡੋਰ ਬੜੀ ਆਸਾਨੀ ਨਾਲ ਦੇ ਦਿੰਦੇ ਹਨ। ਉਨ੍ਹਾਂ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਸਖ਼ਤ ਨਾਲ ਕਦਮ ਚੁੱਕੇ ਤਾਂ ਕਿ ਮਨੁੱਖੀ ਅਤੇ ਅਸਮਾਨ ਵਿੱਚ ਉੱਡ ਰਹੇ ਪੰਛੀਆਂ ਦੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਇਸਦੇ ਬਾਵਜੂਦ ਜੈਤੋ ਇਲਾਕੇ 'ਚ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਦੀ ਨਾ ਤਾਂ ਵਿਕਰੀ 'ਤੇ ਢੁੱਕਵੀਂ ਨਿਗਰਾਨੀ ਹੈ ਅਤੇ ਨਾ ਚਾਇਨਾ ਡੋਰ ਖਿਲਾਫ ਫਿਲਹਾਲ ਕੋਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਦਿਖਾਈ ਦੇ ਰਹੀ ਹੈ। ਤਿਉਹਾਰੀ ਮੌਸਮ ਨੇੜੇ ਆਉਂਦੇ ਹੀ ਕੁਝ ਲੋਕ ਗੁਪਤ ਤੌਰ 'ਤੇ ਕੰਮ ਕਰਨ ਵਾਲੇ ਵਿਕ੍ਰੇਤਾ ਚਾਇਨਾ ਡੋਰ ਦੀ ਸਪਲਾਈ ਸ਼ੁਰੂ ਕਰ ਦਿੰਦੇ ਹਨ ਅਤੇ ਜਿਵੇਂ ਹੀ ਬਸੰਤ ਪੰਚਮੀ ਦਾ ਤਿਉਹਾਰ ਨਜ਼ਦੀਕ ਆਉਂਦਾ ਹੈ ਤਾਂ ਪਤੰਗ ਉਡਾਉਣ ਵਾਲੇ ਬੱਚਿਆਂ ਨੂੰ ਕੁਝ ਦੁਕਾਨਾਂ ਵਾਲੇ ਚੋਰੀ ਛਿਪੇ ਡੋਰ ਦੀ ਸਪਲਾਈ ਕਰ ਰਹੇ ਹਨ। ਪਰ ਪ੍ਰਸ਼ਾਸਨ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ ਤੇ ਨਤੀਜੇ ਵਜੋਂ ਕਾਗਜ਼ਾਂ ਤੱਕ ਸੀਮਿਤ ਪਾਬੰਦੀ ਹਕੀਕਤ ਵਿੱਚ ਬੇਅਸਰ ਸਾਬਤ ਹੋ ਰਹੀ ਹੈ। ਇਸ ਮੁੱਦੇ ਸਬੰਧੀ ਸਮਾਜਿਕ ਸੰਸਥਾਵਾਂ ਤੇ ਜ਼ਿੰਮੇਵਾਰ ਨਾਗਰਿਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਦੀ ਵਿਕਰੀ, ਸਟਾਕ ਤੇ ਵਰਤੋਂ 'ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਜਨਤਾ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਕਿਸੇ ਬੇਗੁਨਾਹ ਦੀ ਜਾਨ ਨਾ ਜਾਵੇ।
ਕਿ ਕਹਿਣਾ ਜੈਤੋ ਡੀਐਸਪੀ ਇਕਬਾਲ ਸਿੰਘ ਸੰਧੂ ਦਾ .!
ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਇਕਬਾਲ ਸਿੰਘ ਸੰਧੂ ਜੈਤੋ ਨੇ ਕਿਹਾ ਕਿ ਇਲਾਕੇ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਭੰਡਾਰ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀ ਹੈ। ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਅਤੇ ਇਸ ਪ੍ਰਤੀ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਖਿਆ ਕਿ ਪੁਲਸ ਵੱਲੋ ਚੈਕਿੰਗ ਮੁਹਿੰਮ ਵਿੱਢ ਕੇ ਲੋਕਾਂ ਨੂੰ ਇਸ ਮਾਰੂ ਡੋਰ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਚੀਨੀ ਡੋਰ ਜਾਨੀ ਕਿ ਪਲਾਸਟਿਕ ਡੋਰ ਦੀ ਵਿਕਰੀ ਕਰਨ ਵਾਲਿਆਂ ਤੇ ਪੁਲਿਸ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ।
ਡੀਐਸਪੀ ਜੈਤੋ ਨੇ ਸ਼ਹਿਰ ਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਦੁਕਾਨਦਾਰ ਚਾਈਨਾ ਡੋਰ ਨੂੰ ਸਟਾਕ ਜਾਂ ਫਿਰ ਕਿਸੇ ਵੀ ਗ੍ਰਹਾਕ ਨੂੰ ਸੇਲ ਕਰਦਾ ਹੈ ਤਾਂ ਤਰੁੰਤ ਡੀਐੱਸਪੀ ਦਫ਼ਤਰ ਵਿੱਚ ਸਿੱਧੇ ਤੌਰ ਤੇ ਫੋਨ ਨੰਬਰ 80543-70012 ਕਰਕੇ ਇਤਲਾਹ ਦੇ ਸਕਦਾ ਹੈ, ਉਨ੍ਹਾਂ ਕਿਹਾ ਕਿ ਇਸ ਸਬੰਧੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ/ ਪਤਾ ਗੁਪਤ ਰੱਖਿਆ ਜਾਵੇਗਾ। ਡੀਐਸਪੀ ਇਕਬਾਲ ਸਿੰਘ ਸੰਧੂ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਾ ਕਰਨ ਤਾਂ ਕਿ ਕਿਸੇ ਵੀ ਮਨੁੱਖੀ ਜੀਵਨ ਅਤੇ ਪਸ਼ੂ/ਪੰਛੀਆਂ ਦੀਆਂ ਕੀਮਤੀ ਜਾਨਾਂ ਨੂੰ ਨਾਂ ਖ਼ਤਰਾ ਪੈਦਾ ਹੋ ਸਕੇ।