ਕਿਸਾਨ ਮਜ਼ਦੂਰ ਮੋਰਚੇ ਨੇ ਫੂਕਿਆ ਸਰਕਾਰ ਦਾ ਪੁਤਲਾ
ਬਿਆਸ 21 ਜਨਵਰੀ (ਬਲਰਾਜ ਸਿੰਘ ਰਾਜਾ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਥਾਨਕ ਜੋਨ ਵੱਲੋਂ ਕਸਬਾ ਰਈਆ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਜਿਲਾ ਜੋਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ ਨੇ ਸਬੋਧਨ ਕਰਦੇ ਹੋਏ ਦੱਸਿਆ18 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮਜੀਠਾ ਰੈਲੀ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰਨ ਲਈ ਜਾਣਾ ਸੀ, ਪ੍ਰੰਤੂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੁਲਿਸ ਵੱਲੋਂ ਦੋ ਦਿਨ ਪਹਿਲਾਂ ਹੀ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਇਸਦੇ ਰੋਸ ਵਜੋਂ ਕੱਲ੍ਹ ਦੇਰ ਰਾਤ ਤੱਕ ਮਜੀਠਾ ਬੱਸ ਸਟੈਂਡ ਦੇ ਸਾਹਮਣੇ ਅਤੇ ਪੰਜਾਬ ਭਰ ਵਿੱਚ ਧਰਨੇ ਚਲਦੇ ਰਹੇ। ਅਖੀਰ ਪ੍ਰਸ਼ਾਸਨ ਨਾਲ ਸਹਿਮਤੀ ਹੋਣ ਤੇ ਧਰਨੇ ਸਮਾਪਤ ਕੀਤੇ ਗਏ। ਇਸ ਦੌਰਾਨ ਜਦੋਂ ਬੀਕੇਯੂ ਏਕਤਾ ਅਜ਼ਾਦ ਜਥੇਬੰਦੀ ਵੱਲੋਂ ਧਰਨਾ ਸਮਾਪਤ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਉਨ੍ਹਾਂ ਉਪਰ ਲਾਠੀਚਾਰਜ ਕੀਤਾ ਗਿਆ ਅਤੇ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਹੋਰ ਸੀਨੀਅਰ ਆਗੂਆਂ ਸਮੇਤ ਪੈਂਤੀ ਕਿਸਾਨਾਂ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸਦੇ ਰੋਸ ਵਜੋਂ ਕਿਸਾਨ ਮਜ਼ਦੂਰ ਮੌਰਚੇ ਵੱਲੋਂ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਜੋਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ ,ਪ੍ਰਗਟ ਸਿੰਘ ਪਿੰਡ ਲੋਹਗੜ੍ਹ, ਅਜੀਤ ਸਿੰਘ ਠਠੀਆਂ, ਲਖਵਿੰਦਰ ਸਿੰਘ ਮੱਧ, ਸੂਬਾ ਸਿੰਘ ਵਜ਼ੀਰ ਭੁੱਲਰ, ਪਿੰਡਾਂ ਦੇ ਪ੍ਰਧਾਨ ਬਲਦੇਵ ਸਿੰਘ ਕਾਲੇਕੇ, ਬਾਬਾ ਹਰਦੇਵ ਸਿੰਘ ਕਾਲੇਕੇ,ਮਨਜੀਤ ਸਿੰਘ ਮੀਤਾ ਲੋਹਗੜ, ਬਾਬਾ ਹਰਦੀਪ ਸਿੰਘ ਰਿੰਕੂ ਸਤਿਨਾਮ ਸਿੰਘ ਕਲੇਰ ਘੁਮਾਣ, ਸਤਨਾਮ ਸਿੰਘ ਕਾਲੇਕੇ, ਸਤਨਾਮ ਸਿੰਘ ਕਾਲੇਕੇ, ਜਸਵਿੰਦਰ ਸਿੰਘ ਕਾਲੇਕੇ, ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।