ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ : 8 ਚੋਰੀਸੁਦਾ ਮੋਬਾਇਲ ਫੋਨ, 3 ਮੋਟਰਸਾਇਕਲਾਂ ਤੇ ਇਕ ਲੋਹਾ ਦਾਹ ਸਮੇਤ 3 ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 25 ਦਸੰਬਰ 2025
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ IPS ਅਤੇ ਰੁਪਿੰਦਰ ਸਿੰਘ lPS/ ਡਿਪਟੀ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਰੀਆਂ ਅਤੇ ਲੁੱਟਾ ਖੋਹਾਂ ਦੀ ਰੋਕਥਾਮ ਲਈ ਚਲਾਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਵੱਡੀ ਕਾਰਵਾਈ 08 ਚੋਰੀਸੁਦਾ ਮੋਬਾਇਲ ਫੋਨ, 03 ਮੋਟਰਸਾਇਕਲਾਂ ਤੇ ਇਕ ਲੋਹਾ ਦਾਹ ਸਮੇਤ 03 ਦੋਸ਼ੀ ਕਾਬੂ ਕੀਤੇ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮੀਰ ਵਰਮਾ PPS/ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਅਤੇ ਕਿੱਕਰ ਸਿੰਘ PPS/ਸਹਾਇਕ ਕਮਿਸ਼ਨਰ ਪੁਲਿਸ, ਉੱਤਰੀ, ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਿੰਦਰ ਲਾਲ ਇੰਚਾਰਜ ਚੌਂਕੀ ਐਲਡੀਕੋ, ਲੁਧਿਆਣਾ ਦੀ ਪੁਲਿਸ ਟੀਮ ਨੇ ਮਿਤੀ 23-12-2025 ਨੂੰ ਕਾਦੀਆਂ ਕੱਟ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਸਹਾਇਕ ਥਾਣੇਦਾਰ ਜਿੰਦਰ ਲਾਲ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਾਨਵ ਕੁਮਾਰ ਪੁੱਤਰ ਦੀਪਕ ਕੁਮਾਰ, ਮਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਕ੍ਰਿਸ਼ਨ ਕੁਮਾਰ ਪੁੱਤਰ ਮਕੇਸ਼ ਵਾਸੀ ਲੁਧਿਆਣਾ ਜੋ ਕਿ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ। ਜੋ ਅੱਜ ਇਹ ਚੋਰੀ ਕੀਤੇ ਮੋਬਾਇਲ ਫੋਨ ਅਤੇ ਮੋਟਰਸਾਈਕਲਾਂ ਨੂੰ ਵੇਚਣ ਲਈ ਆਪਣੇ ਘਰ ਤੋ ਕਾਦੀਆਂ ਕੱਟ ਸਾਈਡ ਨੂੰ ਆ ਰਹੇ ਹਨ। ਜੇਕਰ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਜਿਸ ਤੇ ਸਹਾਇਕ ਥਾਣੇਦਾਰ ਜਿੰਦਰ ਲਾਲ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀਆਂ ਨੂੰ ਨਾਕੇ ਪਰ ਰੋਕ ਕੇ ਤਲਾਸ਼ੀ ਲਈ ਤਾਂ ਇਹਨਾਂ ਤਿੰਨਾਂ ਦੋਸ਼ੀਆਂ ਮਾਨਵ ਕੁਮਾਰ, ਮਨਪ੍ਰੀਤ ਸਿੰਘ ਅਤੇ ਕ੍ਰਿਸ਼ਨਾ ਕੁਮਾਰ ਪਾਸੋਂ 08 ਵੱਖ-ਵੱਖ ਕੰਪਨੀਆਂ ਦੇ ਟੱਚ ਸਕਰੀਨ ਮੋਬਾਇਲ ਫੋਨ, 03 ਬਿਨਾ ਨੰਬਰੀ ਮੋਟਰਸਾਇਕਲਾਂ ਅਤੇ ਇਕ ਲੋਹਾ ਦਾਹ ਬਰਾਮਦ ਹੋਏ। ਜਿਸ ਤੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਮੁਕੱਦਮਾ ਨੰਬਰ 219 ਮਿਤੀ 23-12-25 ਨੂੰ ਅ/ਧ 304, 303(2), 3(5) BNS ਤਹਿਤ ਦਰਜ ਰਜਿਸਟਰ ਕੀਤਾ ਗਿਆ ਅਤੇ ਇਹਨਾਂ ਤਿੰਨਾਂ ਦੋਸ਼ੀਆਂ ਦਾ ਮਾਨਯੋਗ ਅਦਾਲਤ ਤੋਂ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਜਾਰੀ ਹੈ।