ਬਲਾਕ ਨਵਾਂ ਸ਼ਹਿਰ ਦੇ ਟੀਚਿੰਗ ਫੈਸਟ ਵਿੱਚ ਲੰਗੜੋਆ ਸਕੂਲ ਮੋਹਰੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 3 ਦਸੰਬਰ 2025 : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਵੱਖ ਵੱਖ ਵਿਸ਼ੇ ਤਹਿਤ ਕਰਵਾਏ ਜਾਣ ਵਾਲੇ ਟੀਚਰ ਫੈਸਟ ਕਰਵਾਉਣ ਹਦਾਇਤਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਨਵਾਂ ਸ਼ਹਿਰ ਬਲਾਕ ਦਾ ਟੀਚਰ ਫੈਸਟ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਟੇਟ ਐਵਾਰਡ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਕੁੱਲ 30 ਦੇ ਕਰੀਬ ਵੱਖ ਵੱਖ ਸਕੂਲਾਂ ਦੇ ਅਧਿਆਪਕ ਭਾਗੀਦਾਰ ਬਣੇ ਜਿਨ੍ਹਾਂ ਨੇ ਵੱਖ-ਵੱਖ ਥੀਮ ਤਹਿਤ ਮਾਡਲ ਜਾਂ ਲੈਕਚਰ ਤਿਆਰ ਕਰਕੇ ਟੀਚਰ ਫੈਸਟ ਵਿੱਚ ਆਪਣੀ ਭੂਮਿਕਾ ਨਿਭਾਈ।
ਇਸ ਕਰਵਾਏ ਗਏ ਟੀਚਰ ਫੈਸਟ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬਹੁਤੇ ਅਧਿਆਪਕਾਂ ਨੇ ਆਪਣੇ ਵਿਸ਼ੇ ਨਾਲ ਸਬੰਧਤ ਤਜਰਬੇ ਪੇਸ਼ ਕਰਕੇ ਵੱਧ ਤੋਂ ਵੱਧ ਪੁਜੀਸ਼ਨਾਂ ਹਾਸਿਲ ਕੀਤੀਆਂ।ਟੀਚਿੰਗ ਏਡ/ਐਕਟੀਵਿਟੀ ਚਾਰਟ/ਫਲੈਸ਼ ਕਾਰਡ ਥੀਮ ਵਿੱਚ ਪ੍ਰਵੀਨ ਭੱਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਨੇ ਪਹਿਲਾ ਸਥਾਨ, ਮਨਦੀਪ ਸਰਕਾਰੀ ਸੀਨੀਅਰ(ਕੰਨਿਆ) ਸੈਕੰਡਰੀ ਸਕੂਲ ਨੌਰਾ ਨੇ ਦੂਸਰਾ ਸਥਾਨ, ਅਮਨਦੀਪ ਸਿੰਘ ਸਰਕਾਰੀ ਹਾਈ ਸਕੂਲ ਭੀਣ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਮੈਨੂਅਲ ਗੇਮ ਵੀਡੀਓ ਗੇਮ ਫਾਰ ਲਰਨਿੰਗ ਵਿਚ ਪ੍ਰਵੀਨ ਸਰਕਾਰੀ ਹਾਈ ਸਕੂਲ ਖਟਕੜ ਕਲਾਂ ਨੇ ਪਹਿਲਾ ਸਥਾਨ, ਇੰਦਰਜੀਤ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਪੂਲ ਲੰਗੜੋਆ ਨੇ ਦੂਸਰਾ ਸਥਾਨ ਅਤੇ ਨੀਰਜ ਬਾਲੀ ਪੀ ਐਮ ਸ੍ਰੀ ਸਸਸਸ ਲੰਗੜੋਆ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਆਈ.ਟੀ ਟੂਲਜ਼ /ਟੈਕਨੋਲੋਜੀ ਟੀਚਿੰਗ ਲਰਨਿੰਗ ਥੀਮ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸਕੂਲ ਲੰਗੜੋਆ ਦੀ ਸ਼ਰੂਤੀ ਸ਼ਰਮਾ ਪਹਿਲੇ ਦਰਜੇ ਤੇ ਰਹਿ ਕੇ ਅਵਲ ਰਹੀ। ਥੀਮ ਮਾਈਕਰੋ ਟੀਚਿੰਗ ਵਿੱਚ ਸਕੂਲ ਆਫ ਐਮੀਨੈਂਸ ਦੀ ਲਾਜ ਕੁਮਾਰੀ ਨੇ ਪਹਿਲੇ ਸਥਾਨ, ਸਰਕਾਰੀ ਮਿਡਲ ਸਕੂਲ ਸੋਇਤਾ ਦੀ ਆਂਚਲ ਨੇ ਦੂਸਰਾ ਸਥਾਨ, ਮਨਿੰਦਰ ਸਿੰਘ ਸਰਕਾਰੀ ਹਾਈ ਸਕੂਲ ਕਰਿਆਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਰੀਅਲ ਲਾਈਫ ਐਪਲੀਕੇਸ਼ਨ ਆਫ ਸਬਜੈਕਟ ਨਾਲੇਜ ਲੰਗੜੋਆ ਸਕੂਲ ਦੇ ਸੁਖਵਿੰਦਰ ਲਾਲ ਨੇ ਪਹਿਲਾ ਸਥਾਨ, ਇਸੇ ਹੀ ਸਕੂਲ ਦੀ ਕਿਰਨਦੀਪ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਆਲਾਚੌਰ ਦੇ ਬਲਵਿੰਦਰ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਥੀਮ ਮਨੋਰੰਜਨ ਸਬੰਧੀ ਗਤੀਵਿਧੀਆਂ ਵਿੱਚ ਲੰਗੜੋਆ ਸਕੂਲ ਦੀ ਮੀਨਾ ਰਾਣੀ ਨੇ ਪਹਿਲਾ ਸਥਾਨ ਅਤੇ ਇਸ ਸਕੂਲ ਦੇ ਕੰਪਲੈਕਸ ਸਕੂਲ ਸਰਕਾਰੀ ਮਿਡਲ ਸਕੂਲ ਜੇਠੂ ਮਜਾਰਾ ਦੇ ਕਰਨ ਤਿਵਾੜੀ ਨੇ ਦੂਸਰਾ ਸਥਾਨ ਹਾਸਲ ਕੀਤਾ। ਜਿਆਦਾਤਰ ਇਨਾਮ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਤੇ ਅਧਿਆਪਕਾਂ ਦੀ ਝੋਲੀ ਪਏ। ਕਰਵਾਏ ਗਏ ਟੀਚਰ ਫੈਸਟ ਵਿੱਚ ਸੁਨੀਤਾ ਰਾਣੀ ਦੌਲਤਪੁਰ ਸਕੂਲ ,ਰਜਨੀਸ਼ ਕੁਮਾਰ ਲਧਾਣਾ ਝਿੱਕਾ ਸਕੂਲ,ਬਲਜੀਤ ਕੁਮਾਰ ਮੱਲਪੁਰ ਅੜਕਾਂ, ਨੀਲਮ ਕੁਮਾਰੀ ਮਜਾਰਾ ਕਲਾਂ ਸਕੂਲ,ਨੀਲਮ ਮਹਾਲੋਂ ਸਕੂਲ,ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਭੀਣ ਸਕੂਲ ਗੁਰਨੇਕ ਸਿੰਘ ਸਹਾਬ ਪੁਰ ਸਕੂਲ,ਗੁਨੀਤ ਅਤੇ ਜਸਵਿੰਦਰ ਕੌਰ ਪੀ.ਐਮ.ਸ੍ਰੀ ਲੰਗੜੋਆ ਸਕੂਲ ਨੇ ਬਤੌਰ ਜੱਜਾਂ ਦੀ ਭੂਮਿਕਾ ਪਾਰਦਰਸ਼ਤਾ ਨਾਲ ਨਿਭਾਈ।
ਮੰਚ ਦਾ ਲੈਕਚਰਾਰ ਮਨਮੋਹਨ ਸਿੰਘ ਨੇ ਸੀਮਤ ਸਮੇਂ ਵਿੱਚ ਬਾਖੂਬੀ ਕੀਤਾ। ਅਖੀਰ ਵਿੱਚ ਤਰਤੀਬ ਬਾਰ ਥੀਮ ਤਹਿਤ ਜੇਤੂ ਅਧਿਆਪਕਾਂ ਨੂੰ ਹਾਜ਼ਰ ਦੋਵਾਂ ਸਿੱਖਿਆ ਅਧਿਕਾਰੀਆਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡ ਜੇਤੂ ਨੇ ਭਾਗੀਦਾਰ ਬਣੇ ਅਤੇ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।