ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਹੋਈ ਸਰਗਰਮ
ਦੀਪਕ ਜੈਨ , ਜਗਰਾਉਂ
ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਭਾਵੇਂ ਕੁਝ ਦਿਨ ਹੀ ਬਾਕੀ ਹਨ ਪਰ ਇਸ ਬਾਰੇ ਭਾਜਪਾ ਜ਼ਿਲਾ ਜਗਰਾਉਂ ਦੀਆਂ ਵਿਧਾਨ ਸਭਾ ਹਲਕਾ ਜਗਰਾਓਂ,ਦਾਖਾ,ਰਾਏਕੋਟ ਵਿਖੇ ਵਿਸ਼ੇਸ਼ ਬੈਠਕਾ ਕੀਤੀਆਂ ਜਾ ਰਹੀਆਂ ਹਨ । ਇਹਨਾਂ ਬੈਠਕਾਂ ਵਿੱਚ ਚੋਣਾਂ ਵਾਸਤੇ ਸਮੂਹ ਵਰਕਰਾਂ ਨੂੰ ਨਿਧੜਕ ਹੋਕੇ ਉਮੀਦਵਾਰਾਂ ਦਾ ਸਾਥ ਦੇਣ ਲਈ ਪ੍ਰੇਰਨਾ ਦਿੱਤੀ ਗਈ ਹੈ ਅਤੇ ਸਖਤ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਅਮਲੇ ਦੀ ਹੁੰਦੀ ਦੁਰਵਰਤੋਂ ਨੂੰ ਦੇਖਦੇ ਹੋਏ ਕਿਸੇ ਵੀ ਕਿਸਮ ਦੇ ਦਬਾ ਹੇਠ ਆਉਣ ਦੀ ਅਤੇ ਡਰਨ ਦੀ ਕੋਈ ਜਰੂਰਤ ਨਹੀਂ ਹੈ। ਇਸ ਮੌਕੇ ਉਚੇਚੇ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪਹੁੰਚੇ ਹੋਏ ਸਨ ਉਹਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ,ਜ਼ਿਲਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ,ਗੌਰਵ ਖੁੱਲਰ,ਰਾਮਿੰਦਰ ਸੰਗੋਵਾਲ,ਪਰਮਜੀਤ ਟੁਸੇ,ਹਰਕੰਵਲਜੀਤ ਸਿੰਘ,ਗੁਰਸਿਮਰਨ ਸਿੰਘ,ਰਿਟਾ:ਕਰਨਲ ਇੰਦਰਪਾਲ ਸਿੰਘ,ਮੇਜਰ ਸਿੰਘ ਦੇਤਵਾਲ,ਕੰਵਰ ਨਰਿੰਦਰ ਸਿੰਘ,ਲਖਵਿੰਦਰ ਸਿੰਘ ਸਪਰਾ,ਸੁਮਿਤ ਅਰੋੜਾ,ਬਾਲ ਕ੍ਰਿਸ਼ਨ ਗਰਗ,ਐਡਵੋਕੇਟ ਵਿਵੇਕ ਭਾਰਦਵਾਜ,ਰਾਜ ਵਰਮਾ,ਸੁੰਦਰ ਲਾਲ,ਸੰਜੀਵ ਢੰਡ ਜੱਗਜੀਵਨਸਿੰਘ ਰਕਬਾ,ਗੁਰਜੀਤ ਕੋਰ,ਨਵਨੀਤ ਗੁਪਤਾ,ਟੋਨੀ ਵਰਮਾ,ਗੁਰਭੇਜ ਸਿੰਘ ,ਗੁਰਦਿਆਲ ਸਿੰਘ,ਕੇਵਲ ਸਿੰਘ,ਜਗਦੇਵ ਸਿੰਘ ਦਿਓਲ ,ਮਨੋਜ ਗੋਇਲ ,ਮਨੋਜ ਜੈਨ, ਦੀਪਕ ਬਾਂਸਲ ਅਤੇ ਸਾਰੇ ਮੰਡਲਾਂ ਦੇ ਪ੍ਰਧਾਨ ਵਿਸ਼ੇਸ਼ ਤੌਰ ਹਾਜ਼ਰ ਹੋਏ |