ਗੁਰਦਾਸਪੁਰ: ਨਗਰ ਕੌਂਸਲ ਨੇ 684 ਗਰੀਬ ਪਰਿਵਾਰਾਂ ਦੇ ਪੱਕੇ ਘਰ ਬਣਾਉਣ ਲਈ ਗ੍ਰਾਂਟ ਦੀ ਮਨਜ਼ੂਰੀ ਦੇ ਪੱਤਰ ਵੰਡੇ
ਪੁਰਾਨਾ ਸਿਵਿਲ ਹਸਪਤਾਲ ਅਤੇ ਪੀਡਬਲਯੂਡੀ ਦੀ ਇਮਾਰਤ ਕਿਸੇ ਵੀ ਸੂਰਤ ਵਿੱਚ ਬੇਚਣ ਨਹੀਂ ਦਿੱਤੀ ਜਾਏਗੀ-ਵਿਧਾਇਕ ਪਾਹੜਾ
ਰੋਹਿਤ ਗੁਪਤਾ
ਗੁਰਦਾਸਪੁਰ 28 ਨਵੰਬਰ 2025- ਨਗਰ ਕੌਂਸਲ ਗੁਰਦਾਸਪੁਰ ਦੀ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ 684 ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ ਗਰਾਂਟ ਦਿੱਤੀ ਗਈ ਹੈ। ਨਗਰ ਕੌਂਸਲ ਗੁਰਦਾਸਪੁਰ ਦਫਤਰ ਵਿਖੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਵੱਲੋਂ ਇਸ ਸਬੰਧ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਹਨਾਂ ਪਰਿਵਾਰਾਂ ਨੂੰ ਮਨਜ਼ੂਰੀ ਦੇ ਪੱਤਰ ਵੰਡੇ ।
ਵਿਧਾਇਕ ਪਹਾੜਾਂ ਨੇ ਇਸ ਮੌਕੇ ਕਿਹਾ ਕਿ ਨਗਰ ਕੌਂਸਿਲ ਦੇ ਪ੍ਰਧਾਨ ਦੀ ਕੋਸ਼ਿਸ਼ਾਂ ਸਦਕਾ ਅੱਜ ਸਰਕਾਰ ਵੱਲੋਂ ਸ਼ਹਿਰ ਵਿੱਚ 684 ਗਰੀਬ ਪਰਿਵਾਰਾਂ ਦੇ ਘਰ ਬਣਾਉਣ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਦੀ ਪਹਿਲੀ 50 ਹਜ਼ਾਰ ਰੁਪਏ ਦੀ ਕਿਸਤ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਵਲੋਂ ਸ਼ਹਿਰ ਦੇ 578 ਪਰਿਵਾਰ ਨੂੰ ਅਜਿਹੀ ਗਰਾਂਡ ਦਿੱਤੀ ਗਈ ਹੈ ਜਦਕਿ ਦੌਰਾਨ 300 ਹੋਰ ਲੋਕਾਂ ਦੀ ਅਜਿਹੀ ਪ੍ਰਪੋਜ਼ਲ ਤਿਆਰ ਕਰ ਸਰਕਾਰ ਨੂੰ ਭੇਜੀ ਹੈ ਜੋ ਜਲਦੀ ਹੀ ਮਿਲਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਿਰ ਤੇ ਛੱਤ ਹੋਣਾ ਬਹੁਤ ਜਰੂਰੀ ਹੈ ਇਸ ਲਈ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਵੱਲੋਂ ਸਮੂਹਿਕ ਤੌਰ ਤੇ ਕੋਸ਼ਿਸ਼ਾਂ ਕਰਕੇ ਵੱਡੇ ਪੱਧਰ 'ਤੇ ਸ਼ਹਿਰ ਦੇ ਲੋਕਾਂ ਦੇ ਸਿਰਾਂ 'ਤੇ ਛੱਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਵਿਧਾਇਕ ਪਾਹੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼ਹਿਰ 'ਚ ਨਵੇਂ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਸੀ। ਉਹਨਾਂ ਵੱਲੋਂ ਉਸ ਵੇਲੇ ਅਜਿਹਾ ਪਲਾਨ ਤਿਆਰ ਕੀਤਾ ਗਿਆ ਸੀ ਕਿ ਇੰਪਰੂਵਮੈਂਟ ਟਰਸਟ ਦੀ ਸਥਾਈ ਆਮਦਨ ਦਾ ਸਾਧਨ ਬਣ ਗਿਆ ਪਰ ਮੌਜੂਦਾ ਸਰਕਾਰ ਦੇ ਨੇਤਾ ਇਸ ਆਮਦਨ ਨੂੰ ਸਹੀ ਜਗ੍ਹਾ 'ਤੇ ਇਸਤੇਮਾਲ ਕਰਨ ਦੀ ਬਜਾਏ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਰਤ ਰਹੇ ਹਨ। ਸ਼ਹਿਰ ਵਿੱਚ ਇਮਪ੍ਰੂਵਮੈਂਟ ਟ੍ਰਸਟ ਦਾ ਚੰਗਾ ਭਲਾ ਦਫਤਰ ਹੋਣ ਦੇ ਬਾਵਜੂਦ ਕਰੋੜਾਂ ਰੂਪਏ ਦੀ ਜ਼ਮੀਨ ਤੇ ਕਰੋੜਾਂ ਰੁਪਏ ਹੋਰ ਖਰਚ ਕਰਕੇ ਨਵਾਂ ਦਫਤਰ ਬਣਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਵੇਂ ਦਫ਼ਤਰ ਦੀ ਜ਼ਰੂਰਤ ਸੀ ਤਾਂ ਉਹ ਬੱਸ ਅੱਡੇ ਦੀ ਇਮਾਰਤ ਦੇ ਵਿੱਚ ਵੀ ਬਣ ਸਕਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਉਸ ਨੇ ਕਿਹਾ ਕਿ ਸਮਾਂ ਆਉਣ 'ਤੇ ਗਲਤ ਢੰਗ ਨਾਲ ਖਰਚ ਕੀਤੇ ਗਏ ਇੱਕ-ਇੱਕ ਰੁਪਈਏ ਦਾ ਲੇਖਾ ਲਿਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਸਰਕਾਰ ਦੁਆਰਾ ਪੁਰਾਣੇ ਸਿਵਿਲ ਹਸਪਤਾਲ ਅਤੇ ਪੀਡਬਲੂਯਡੀ ਰੈਸਟ ਹਾਉਸ ਦੀ ਜਗ੍ਹਾ ਵੀ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਵਾਅਦਾ ਕਰਦੇ ਹਨ ਕਿ ਕਿਸੇ ਵੀ ਸੂਰਤ ਵਿੱਚ ਇਹ ਦੋਨੋਂ ਜਗਾਵਾਂ ਵੇਚਣ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਇਹਨਾਂ ਦਾ ਲੋਕਾਂ ਨੂੰ ਬਹੁਤ ਫਾਇਦਾ
ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਨੇ ਦੱਸਿਆ ਕਿ ਅੱਜ ਕੌਂਸਲ ਵੱਲੋਂ 684 ਪਰਿਵਾਰਾਂ ਨੂੰ ਪੱਕੇ ਮਕਾਨਾਂ ਲਈ 50 _50 ਹਜ਼ਾਰ ਰੁਪਏ ਦੇ ਮਨਜ਼ੂਰੀ ਪੱਤਰ ਦਿੱਤੇ ਗਏ।ਇਹ ਪੈਸਾ ਲੋਕਾਂ ਦੇ ਖਾਤਿਆਂ ਵਿੱਚ ਸਿੱਧਾ ਟ੍ਰਾਂਸਫਰ ਹੋਵੇਗਾ ਇਸ ਦੇ ਬਾਅਦ ਇੱਕ-ਇੱਕ ਲੱਖ ਦੀ ਦੋ ਹੋਰ ਕਿਸ਼ਤਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ । ਇਸ ਤਰ੍ਹਾਂ ਕੁੱਲ ਮਿਲਾ ਕੇ ਕੁਲ ਮਿਲਾ ਹਰ ਪਰਿਵਾਰ ਨੂੰ ਢਾਈ ਢਾਈ ਲੱਖ ਰੁਪਏ ਦੀ ਗਰਾਂਟ ਉਹਨਾਂ ਦੇ ਸੁਪਨਿਆਂ ਦਾ ਘਰ ਬਣਾਉਣ ਲਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਹੁਣ ਤੱਕ ਸਾਡੇ 1200 ਪਰਿਵਾਰਾਂ ਨੂੰ ਅਜਿਹੀ ਗਰਾਂਟ ਦਿੱਤੀ ਜਾ ਚੁੱਕੀ ਹੈ ਜਦਕਿ 300 ਹੋਰ ਪਰਿਵਾਰਾਂ ਨੂੰ ਇਹ ਗਰਾਂਟ ਹੋਰ ਦਿੱਤੀ ਜਾਵੇਗੀ। ਸਾਰੇ ਉਪਭੋਗਤਾਵਾਂ ਦੀ ਰਾਸ਼ੀ ਮਿਲਾ ਕੇ 40 ਕਰੋੜ ਰੁਪਏ ਬਣਦੀ ਹੈ ਜੋ ਕਿ ਇੱਕ ਬਹੁਤ ਵੱਡੀ ਰਕਮ ਹੈ।
ਪ੍ਰੋਗਰਾਮ ਵਿੱਚ ਮੌਜੂਦ ਲਾਭਰਥੀਆਂ ਵੱਲੋਂ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਗਿਆ। ਲਾਭਪਾਤਰੀਆਂ ਨੇ ਕਿਹਾ ਕਿ ਬਹੁਤ ਲੰਬਾ ਸਮਾਂ ਹੋ ਗਿਆ ਹੈ ਕਈ ਲੀਡਰਾਂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਪਰ ਉਹਨਾਂ ਨੂੰ ਗਰਾਂਟ ਨਹੀਂ ਮਿਲੀ । ਫੋਨ ਵਿਧਾਇਕ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੀਆਂ ਕੋਸ਼ਿਸ਼ਾਂ ਸਦਕਾ ਉਹਨਾਂ ਨੂੰ ਗ੍ਰਾਂਟ ਮਿਲੀ ਹੈ ਜਿਸ ਨਾਲੋਂ ਆਪਣਾ ਘਰ ਬਣਾ ਸਕਦੇ ਹਨ। ਇਸ ਮੌਕੇ ਨਗਰ ਕੌਂਸਲ ਦੇ ਸਮੂਹ ਕੌਂਸਲਰ ਵੀ ਮੌਜੂਦ ਸਨ।