ਭਾਜਪਾ ਜਗਰਾਓਂ ਵੱਲੋਂ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।
ਦੀਪਕ ਜੈਨ
ਜਗਰਾਓਂ, 28 ਨਵੰਬਰ 2025- ਭਾਜਪਾ ਵੱਲੋਂ ਆਏ ਪ੍ਰੋਗਰਾਮ ਅਨੁਸਾਰ ਅੱਜ ਗੁਰਦੁਆਰਾ ਬਾਬਾ ਨਾਮਦੇਵ ਜਗਰਾਓਂ ਵਿਖੇ ਭਾਜਪਾ ਜਗਰਾਓਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਸਮੇਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਸਮੇਂ ਨਵਨੀਤ ਗੁਪਤਾ ਸ਼ਿਸ਼ੂ, ਟੋਨੀ ਵਰਮਾ, ਅਨਿਲ ਕੁਮਾਰ ਸੈਂਟੀ, ਨਿਰਮਲ ਭੁੱਲਰ, ਗੌਰਵ ਗੁਪਤਾ, ਰਾਜ ਵਰਮਾ, ਸੁਰੇਸ਼ ਗਰਗ, ਨਵੀਨ ਜੈਨ, ਸੰਜੀਵ ਕੁਮਾਰ, ਮਨੋਜ ਗਰੋਵਰ, ਹਰਬੰਸ ਲਾਲ, ਜਿੰਦਰਪਾਲ ਧੀਮਾਨ, ਪ੍ਰਦਮਨ ਬੰਸਲ, ਹਨੀ ਗੋਇਲ, ਭਾਰਤ ਖੰਨਾ, ਮੋਹਿਤ ਕੁਮਾਰ, ਰਾਜਪਾਲ ਜੈਨ, ਨਰੇਸ਼ ਗੁਪਤਾ, ਨਛੱਤਰ ਸਿੰਘ, ਮਨੀਸ਼ ਕੁਮਾਰ, ਜਤਿੰਦਰ ਕੁਮਾਰ ਸ਼ੰਮੀ, ਵੈਦ ਪ੍ਰੇਮਨਾਥ, ਆਸ਼ੀਸ਼ ਜੈਨ, ਅਭਿਸ਼ੇਕ ਸ਼ੂਦ, ਦੀਪੂ ਪੁਰਬਾ ਆਦਿ ਹਾਜ਼ਰ ਸਨ।