ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਵੱਲੋਂ ਮੌਤ ਉਪਰੰਤ ਸਰੀਰ ਦਾਨ ਦਾ ਫੈਸਲਾ
ਖਰੜ 28 ਨਵੰਬਰ, 2025- ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਨੇ ਮਾਨਵਤਾ ਅਤੇ ਨਿਸ਼ਕਾਮ ਸੇਵਾ ਦੀ ਉੱਚੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਆਪਣੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸ੍ਰੀਮਤੀ ਪੂਜਾ ਨੇ 19 ਨਵੰਬਰ,2025 ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਧੀਨ ਆਨਲਾਈਨ ਪਲੇਜ ਸਰਟੀਫਿਕੇਟ ਰਜਿਸਟਰ ਕਰਵਾਇਆ।
ਟਰੱਸਟ ਦੀ ਚੇਅਰਪਰਸਨ ਪੂਜਾ ਨੇ ਕਿਹਾ ਕਿ,ਮੇਰੇ ਦੇਹਾਂਤ ਤੋਂ ਬਾਅਦ ਮੇਰਾ ਸਰੀਰ ਮਾਨਵਤਾ ਅਤੇ ਵਿਗਿਆਨਕ ਖੋਜ ਦੇ ਕੰਮ ਆਵੇ, ਤਾਂ ਇਹ ਮੇਰੇ ਜੀਵਨ ਦੀ ਅਸਲੀ ਸਫਲਤਾ ਹੋਵੇਗੀ। ਜੇ ਮੇਰੀ ਇਹ ਨਿੱਘੀ ਭੇ ਭੇਂਟ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਕ ਸਾਬਤ ਹੋ ਸਕੇ, ਤਾਂ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ।”
ਪੂਜਾ ਨੇ ਕਿਹਾ ਕਿ ਇਹ ਸਮਾਜ ਦੇ ਹਰ ਵਰਗ ਲਈ ਇੱਕ ਪ੍ਰੇਰਣਾਦਾਇਕ ਅਤੇ ਰੂਹਾਨੀ ਸਨੇਹਾ ਹੈ ਕਿ ਅਸੀਂ ਸਿਰਫ਼ ਜੀਵਨ ਵਿੱਚ ਹੀ ਨਹੀਂ, ਸਗੋਂ ਮੌਤ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹਾਂ।