ਏਡਜ਼ ਅਤੇ ਹੈਪੇਟਾਈਟਸ ਦੀ ਸ਼ਨਾਖਤ ਲਈ ਲੱਗਣਗੇ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 27 ਨਵੰਬਰ
ਏਡਜ਼ ਜਾਗਰੁਕਤਾ ਅਤੇ ਇਲਾਜ਼ ਦੇ ਸੰਬੰਧ ਵਿੱਚ ਐਨਜੀਓ- ਸਾਥੀ,ਜੇਕੇਐਸ ਦੇ ਅਹੁਦੇਦਾਰਾਂ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ ਦੀ ਪ੍ਰਧਾਨਗੀ ਹੇਠ ਹੋਈ ।
ਇਸ ਮੌਕੇ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਏਡਜ਼, ਹੈਪੇਟਾਈਟਸ ਬੀ ਅਤੇ ਸੀ ਦੀ ਟੈਸਟਿੰਗ ਲਈ ਵਿਸ਼ੇਸ ਕੈਂਪ ਲਾਏ ਜਾਣਗੇ। ਏਡਜ ਅਤੇ ਹੈਪੇਟਾਈਟਸ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਨਾਂ ਦਾ ਇਲਾਜ਼ ਕੀਤਾ ਜਾਵੇਗਾ। ਹੁਣ ਤਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਏਡਜ਼ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਮੁਹਇਆ ਕਰਵਾਇਆ ਗਿਆ ਹੈ। ਮਰੀਜ਼ਾਂ ਨੂੰ ਆਈਸੀਟੀਸੀ ਸੈਂਟਰਾਂ ਤੋਂ ਮੁਫ਼ਤ ਟੈਸਟ ਜਦਕਿ ਏਆਰਟੀ ਸੈਂਟਰਾਂ ਤੋਂ ਮੁਫ਼ਤ ਦਵਾਈ ਦਿੱਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਏਡਜ਼ ਜਾਗਰੁਕਤਾ ਤਹਿਤ
ਕੇਂਦਰੀ ਜੇਲ ਵਿੱਚ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਸਮੂਹ ਆਯੁਸ਼ਮਾਨ ਅਰੋਗਆ ਕੇਂਦਰਾਂ ਵਿੱਚ ਏਡਜ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ, ਜਿਲਾ ਤਪਦਿਕ ਅਫਸਰ ਡਾਕਟਰ ਸੁਚੇਤਣ ਅਬਰੋਲ, ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ, ਡਾਕਟਰ ਵੰਦਨਾ, ਡਾਕਟਰ ਮੀਰਾ ਕੌਸ਼ਲ, ਡਾਕਟਰ ਯੋਗੇਸ਼ ਭੱਲਾ, ਡਾਕਟਰ ਮਨਪ੍ਰੀਤ ਕੌਰ, ਡਾਕਟਰ ਸਿਮਰਨ, ਸਾਥੀ ਐਨਜੀਓ ਦੇ ਅਹੁਦੇਦਾਰ ਰਣਜੀਤ ਸਿੰਘ, ਸੁਖਬੀਰ ਸਿੰਘ, ਜੇਕੇਐਸ ਡੇ ਦੇ ਅਹੁਦੇਦਾਰ ਰਜਨੀ, ਸ਼ਿਖਾ, ਅੰਜੂ ਆਦਿ ਹਾਜ਼ਰ ਸਨ