ਵੱਡੀ ਸਫਲਤਾ
ਡੇਢ ਕਿਲੋ ਤੋਂ ਵੱਧ ਹੈਰੋਇਨ ਅਤੇ ਅੱਧਾ ਕਿਲੋ ਦੇ ਕਰੀਬ ਆਈਸ ਸਮੇਤ ਚਾਰ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 25 ਨਵੰਬਰ 2025 :
ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੋ ਵੱਖ ਵੱਖ ਮਾਮਲਿਆਂ ਵਿੱਚ ਡੇਢ ਕਿਲੋ ਦੇ ਕਰੀਬ ਹੈਰੋਇਨ ਅਤੇ ਅੱਧਾ ਕਿਲੋ ਦੇ ਕਰੀਬ ਆਈਸ ਬਰਾਮਦ ਕਰਕੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ। ਪੁਲਿਸ ਇਹਨਾਂ ਬਾਰੇ ਤਕਨੀਕੀ ਸਾਧਨਾਂ ਅਤੇ ਸਬੰਧਤ ਥਾਣਿਆਂ ਤੋਂ ਇਹਨਾਂ ਬਾਰੇ ਹੋਰ ਜਾਣਕਾਰੀ ਹਾਸਿਲ ਕਰਕੇ ਹੋਰ ਰਿਕਵਰੀ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ।
ਡੀਐਸਪੀ ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇੰਸਪੈਕਟਰ ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਖੂਫੀਆ ਇਤਲਾਹ ਮਿਲਣ ਤੇ ਲਗਾਏ ਨਾਕੇ ਦੌਰਾਨ ਵਿਅਕਤੀ ਪਲਸਰ ਮੋਟਰਸਾਈਕਲ ਤੇ ਆਉਂਦੇ ਦੋ ਨੌਜਵਾਨਾ ਨੂੰ ਕਾਬੂ ਕੀਤਾ । ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸਹਿਲਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਅਕਾਲਗੜ ਢੱਪਈਆ ਥਾਣਾ ਜਡਿਆਲਾ ਗੁਰੂ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਵਰਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਖਲੈਹਿਰਾ ਥਾਣਾ ਜੰਡਿਆਲਾ ਗੁਰੂ ਦੱਸਿਆ, ਜਿੰਨ੍ਹਾ ਪਾਸੇ ਤਲਾਸ਼ੀ ਕਰਨ ਤੇ 492 ਗ੍ਰਾਮ ਹੈਰੋਇੰਨ ਅਤੇ 446 ਗ੍ਰਾਮ ਨਸੀਲਾ ਪਦਾਰਥ ਆਇਸ ਸਮੇਤ ਪੈਕਟ ਬਰਾਮਦ ਹੋਣ ਤੇ ਇਹਨਾ ਖਿਲਾਫ ਮੁਕੱਦਮਾ ਥਾਣਾ ਕਿਲਾ ਲਾਲ ਸਿੰਘ ਵਿਖੇ ਦਰਜ ਕੀਤਾ ਗਿਆ ਹੈ, ਜਿੰਨ੍ਹਾ ਪਾਸੇ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਇਸੇ ਤਰ੍ਹਾਂ ਕੱਲ ਇੰਸਪੈਕਟਰ ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਖੂਫੀਆ ਇਤਲਾਹ ਮਿਲਣ ਤੇ ਚੈਕਿੰਗ ਦੌਰਾਨ ਇੱਕ ਡੀਲਕਸ ਮੋਟਰ ਸਾਈਕਲ ਤੇ 2 ਸਵਾਰਾਂ ਜਿਨਾਂ ਵਿੱਚੋਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਰਾਜਾ ਪੁੱਤਰ ਕਰਮਜੀਤ ਸਿੰਘ ਵਾਸੀ ਅਦਲੀਵਾਲ ਥਾਣਾ ਰਾਜਾਸਾਂਸੀ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਜੋਧਬੀਰ ਸਿੰਘ ਉਰਫ ਜੋਧਾ ਪੁੱਤਰ ਬਲਦੇਵ ਸਿੰਘ ਵਾਸੀ ਸਰਾਏ ਥਾਣਾ ਅਜਨਾਲਾ ਦੱਸਿਆ, ਜਿੰਨ੍ਹਾਂ ਦੀ ਤਲਾਸ਼ੀ ਲੈਣ ਤੇ ਇਹਨਾ ਪਾਸੋ 1 ਕਿਲੋ 12 ਗ੍ਰਾਮ ਹੈਰੋਇੰਨ, ਸਮੇਤ, ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਅਤੇ ਉਕਤ ਮੋਟਰ ਸਾਈਕਲ ਬਰਾਮਦ ਕੀਤਾ ਹੈ।