ਗੁਰਦੁਆਰਾ ਮਟਨ ਸਾਹਿਬ ਕਸ਼ਮੀਰ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ
ਅੰਮ੍ਰਿਤਸਰ, 13 ਨਵੰਬਰ-
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 15 ਨਵੰਬਰ 2025 ਨੂੰ ਗੁਰਦੁਆਰਾ ਮਟਨ ਸਾਹਿਬ, ਅਨੰਤਨਾਗ (ਕਸ਼ਮੀਰ) ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੀਕ ਸਜਾਏ ਜਾ ਰਹੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਅੱਜ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਮੁਲਾਜਮਾਂ ਦਾ ਜਥਾ ਰਵਾਨਾ ਹੋਇਆ।
ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮਟਨ ਕਸ਼ਮੀਰ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋੜੀਂਦੇ ਪ੍ਰਬੰਧਾਂ ਲਈ ਅੱਜ ਮੀਤ ਸਕੱਤਰ ਸ. ਸੁਖਬੀਰ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦਾ ਸਟਾਫ਼ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 14 ਨਵੰਬਰ ਰਾਤ ਨੂੰ ਸ੍ਰੀ ਨਗਰ ਵਿਖੇ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪੰਥ ਪ੍ਰਸਿੱਧ ਰਾਗੀ ਜਥੇ ਸ਼ਿਰਕਤ ਕਰਨਗੇ। 15 ਨਵੰਬਰ ਨੂੰ ਸਵੇਰੇ ਗੁਰਦੁਆਰਾ ਮਟਨ ਸਾਹਿਬ ਕਸ਼ਮੀਰ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਅਨੰਤਨਾਗ (ਕਸ਼ਮੀਰ) ਤੋਂ ਪਿੰਡ ਪਾਲਪੋਰਾ, ਕਾਜੀਗੁੰਡ, ਰਾਮਬਨ, ਚੰਦਰਕੋਟ, ਬਟੋਤ, ਉਧਮਪੁਰ, ਜੰਮੂ ਸ਼ਹਿਰ, ਡਗਿਆਨਾ ਆਸ਼ਰਮ ਜੰਮੂ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਇਸੇ ਤਰ੍ਹਾਂ 16 ਨਵੰਬਰ ਨੂੰ ਡਿਗਿਆਨਾ ਆਸ਼ਰਮ ਜੰਮੂ ਤੋਂ ਚੱਲ ਕੇ ਬਾੜੀਆਂ, ਵਿਜੈਪੁਰ, ਰਾਜਬਾਗ, ਬਰਨੌਟੀ, ਕਾਲੀਬੜੀ, ਹਟਲੀ ਮੋੜ, ਲਖਨਪੁਰ ਤੋਂ ਪੰਜਾਬ ਦਾਖ਼ਲ ਹੋ ਕੇ ਮਾਧੋਪੁਰ, ਡਿਫੈਂਸ ਰੋਡ, ਮਮੂੰਨ ਕੈਂਟ, ਗਾਂਧੀ ਚੌਂਕ, ਮਾਡਨ ਟਾਊਨ, ਭਗਤ ਸਿੰਘ ਚੌਂਕ, ਮਲਕਪੁਰ ਚੌਂਕ, ਗੁਰਦੁਆਰਾ ਸੀ ਬਾਰਠ ਸਾਹਿਬ, ਪਠਾਨਕੋਟ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। 17 ਨਵੰਬਰ ਨੂੰ ਬਾਰਠ ਸਾਹਿਬ ਪਠਾਨਕੋਟ ਤੋਂ ਚੱਲ ਕੇ ਨੌਸ਼ਹਿਰਾ ਪੱਤਣ, ਪੁਰੀਕਾ ਮੋੜ, ਮੁਕੇਰੀਆ, ਐਮਾਂ ਮਾਂਗਟ, ਉੱਚੀ ਬੱਸੀ, ਗੁਰਦੁਆਰਾ ਸ੍ਰੀ ਟੱਕਰ ਸਾਹਿਬ ਨਾਨਕ ਦਰਬਾਰ, ਦਸੂਹਾ, ਰੰਧਾਵਾ ਅੱਡਾ, ਗੁਰਦੁਆਰਾ ਗਰਨਾ ਸਾਹਿਬ (ਹੁਸ਼ਿਆਰਪੁਰ), ਖੁੱਡਾ, ਕੁਰਾਲਾ, ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਵਿਖੇ ਰਾਤ ਰੁਕੇਗਾ। ਇਸੇ ਤਰ੍ਹਾਂ 18 ਨਵੰਬਰ ਨੂੰ ਸਵੇਰੇ ਟਾਂਡਾ ਉੜਮੁੜ ਹੁਸ਼ਿਆਰਪੁਰ ਤੋਂ ਚੱਲ ਕੇ ਜਾਜਾ ਬਾਈਪਾਸ, ਅੱਡਾ ਝਾਵਾ, ਹਸੈਨਪੁਰ, ਸਰਾਂਈ, ਝੰਬੋਵਾਲ, ਦਾਰਾਪੁਰ ਮੋੜ, ਜਥੇਬੰਦੀ ਬਾਬਾ ਦੀਪ ਸਿੰਘ ਸੇਵਾ ਦਲ ਗੁਰੂ ਆਸਰਾ ਸੇਵਾ ਘਰ ਬਾਹਗਾ, ਸਿਰਹਾਲਾ, ਗੜ੍ਹਦੀਵਾਲ, ਗੋਦਪੁਰ, ਭੂੰਗਾ, ਹਰਿਆਣਾ, ਭੀਖੋਵਾਲ, ਬਾਗਪੁਰ, ਸਤੌਕ, ਹੁਸ਼ਿਆਪੁਰ ਸ਼ਹਿਰ, ਚਬੇਵਾਲ, ਮਹਿਲਪੁਰ, ਗੜਸ਼ੰਕਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਰੋਪੜ)ਵਿਖੇ ਸੰਪੰਨ ਹੋਵੇਗਾ।
ਅੱਜ ਜਥਾ ਰਵਾਨਾ ਕਰਨ ਮੌਕੇ ਸੁਪ੍ਰਿੰਟੈਂਡੈਂਟ ਪ੍ਰਚਾਰ ਸ. ਮਲਕੀਤ ਸਿੰਘ ਬਹਿੜਵਾਲ, ਸੁਪਰਵਾਈਜ਼ਰ ਸ. ਪਰਵਿੰਦਰ ਸਿੰਘ, ਸ. ਭੁਪਿੰਦਰ ਸਿੰਘ, ਸ. ਮੋਹਨਦੀਪ ਸਿੰਘ, ਸ. ਗੁਰਸੰਯੁਜਤ ਸਿੰਘ, ਸ. ਨਿਰਮਲ ਸਿੰਘ, ਗੁ: ਇੰਸਪੈਕਟਰ, ਸ. ਸਰਬਜੀਤ ਸਿੰਘ ਸ. ਇੰਦਰਪ੍ਰੀਤ ਸਿੰਘ, ਸ. ਚਤਵੰਤ ਸਿੰਘ, ਸ. ਜਗਦੀਪ ਸਿੰਘ ਮਾਛੀਨੰਗਲ ਅਤੇ ਹੋਰ ਕਰਮਚਾਰੀ ਮੌਜੂਦ ਸਨ।