ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਉਦਯੋਗਪਤੀ ਰਜਿੰਦਰ ਮਿੱਤਲ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2025 : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਅਤੇ ਹੋਰ ਸੀਨੀਅਰ ਮੈਨੇਜਮੈਂਟ ਵੱਲੋਂ ਬੀਸੀਐੱਲ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੂਨੀਵਰਸਿਟੀ ਵਿਖੇ ਬੀਸੀਐੱਲ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਬੀਸੀਐੱਲ-ਏਆਈਸੀਟੀਈ ਆਈਡੀਆ ਲੈਬ ਅਤੇ ਹੋਰ ਖੇਤਰਾਂ ’ਚ ਪਾਏ ਗਏ ਅਹਿਮ ਯੋਗਦਾਨ ਲਈ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਤੋਂ ਇਲਾਵਾ ਕੰਪਨੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਨੇ ਮੀਟਿੰਗ ਦੌਰਾਨ ਭਵਿੱਖ ’ਚ ਵੀ ਇਕ ਸਾਂਝੇ ਪਲੇਟਫਾਰਮ ’ਤੇ ਮਿਲਕੇ ਸਿੱਖਿਆ ਦੇ ਖੇਤਰ ’ਚ ਹੋਰ ਕੰਮ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਬੀਸੀਐੱਲ ਇੰਡਸਟਰੀਜ਼ ਵਿਖੇ ਵਾਈਸ ਚਾਂਸਲਰ ਪ੍ਰੋਫੈਸਰ ਸ਼ਰਮਾ ਤੋਂ ਇਲਾਵਾ ਯੂਨੀਵਰਸਿਟੀ ਦੇ ਆਈਕਿਊਏਸੀ ਦੇ ਡਾਇਰੈਕਟਰ ਡਾ.ਆਸ਼ੀਸ਼ ਬਾਲਦੀ, ਡੀਨ ਇੰਡਸਟਰੀਜ਼ ਐਂਡ Çਲੰਕੇਜ਼ ਡਾ. ਮਨਜੀਤ ਬਾਂਸਲ ਤੋਂ ਇਲਾਵਾ ਡਾਇਰੈਕਟਰ ਟੈ੍ਰਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਇਸ ਮੌਕੇ ਬੋਲਦਿਆ ਵਾਈਸ ਚਾਂਸਲ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ’ਚ ਯੂਨੀਵਰਸਿਟੀ ਕੈਂਪਸ ਅੰਦਰ ਜੋ ਬੀਸੀਐੱਲ ਦੇ ਸਹਿਯੋਗ ਨਾਲ ਬੀਸੀਐੱਲ ਆਈਡੀਆ ਲੈਬ ਸਥਾਪਿਤ ਕੀਤੀ ਗਈ ਹੈ ਉਸ ਨੂੰ ਹੁਣ ਤੱਕ ਪੰਜਾਬ ਦੇ ਵੱਖ- ਵੱਖ ਕਾਲਜ ਯੂਨੀਵਰਸਿਟੀਆਂ ਦੇ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਦੇਖ ਚੁੱਕੇ ਹਨ ਜਿਸ ਦਾ ਵਿਦਿਆਰਥੀਆਂ ਨੂੰ ਕਾਫੀ ਫਾਇੰਦਾ ਹੋ ਰਿਹਾ ਹੈ। ਇਸ ਮੌਕੇ ਕੰਪਨੀ ਦੇ ਇਸ ਮੌਕੇ ਬੀਸੀਐੱਲ ਦੇ ਜੁਆਇੰਟ ਮੈਨੈਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਉੱਚ ਅਧਿਕਾਰੀਆਂ ਦਾ ਬੀਸੀਐੱਲ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ।